ਕੁਲਦੀਪ ਸਲਗਾਨੀਆ, ਕਿਲ੍ਹਾ ਲਾਲ ਸਿੰਘ : ਪੂਰੀ ਦੁਨੀਆ ਦਾ ਪੇਟ ਭਰਨ ਵਾਲੇ ਤੇ ਅੰਨਦਾਤਾ ਕਹਲਾਉਣ ਵਾਲਾ ਕਿਸਾਨ ਵਰਗ ਇਸ ਸਮੇਂ ਬੇਹਦ ਹੀ ਪੇ੍ਸ਼ਾਨ 'ਤੇ ਭਾਰੀ ਆਰਥਿਕ ਕਮਜ਼ੋਰੀ ਵਿਚ ਆਪਣੇ ਦਿਨ ਗੁਜਾਰਨ ਨੂੰ ਮਜ਼ਬੂਰ ਹੈ ਕਿਉਂਕਿ ਇਸ ਸਮੇਂ ਕਿਸਾਨ ਵਰਗ ਤੇ ਸਰਕਾਰਾਂ ਵੱਲੋਂ ਪਾਈ ਜਾ ਰਹੀ ਦੋਹਰੀ ਮਾਰ ਝਲਣੀ ਪੈ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਉੱਘੇ ਸਮਾਜ ਸੇਵਕ ਤੇ ਸੋਨੀ ਪੈਟਰੋਲ ਪੰਪ ਕੋਟਲੀ ਸੂਰਤ ਮੱਲ੍ਹੀ ਦੇ ਮਾਲਕ ਵਿਜੇ ਕੁਮਾਰ ਸੋਨੀ ਮੋਹਲੋਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਵਰਗ ਪਹਿਲਾ ਤੋਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਹੈ ਤੇ ਇਸ ਉਪਰ ਡੀਜ਼ਲ ਦੇ ਰੇਟ ਅਸਮਾਨ 'ਤੇ ਚੜ੍ਹੇ ਹਨ ਖੇਤੀਬਾੜੀ ਦੇ ਅੌਜਾਰ ਵੀ ਕਾਫੀ ਮਹਿੰਗੇ ਹੋ ਚੁੱਕੇ ਹਨ, ਜਿਸ ਦੀ ਵਜ੍ਹਾ ਨਾਲ ਕਿਸਾਨ ਵਰਗ ਦੀ ਹਾਲਤ ਪਹਿਲਾਂ ਤੋਂ ਵੀ ਜ਼ਿਆਦਾ ਤਰਸਯੋਗ ਹੈ ਰਹੀ ਹੈ ਜਿੱਥੇ ਆਰਥਿਤ ਤੰਗੀ ਤੇ ਕਰਜ਼ਿਆਂ ਦੀ ਵਜ੍ਹਾ ਨਾਲ ਕਿਸਾਨ ਵਰਗ ਆਤਮਹੱਤਿਆ ਵਰਗੇ ਸਖ਼ਤ ਕਦਮ ਚੁੱਕਣ ਨੂੰ ਮਜ਼ਬੂਰ ਹੈ ਉਥੇ ਹੁਣ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ, ਖੇਤੀ ਆਰਡੀਨੈਂਸ ਬਿੱਲ ਪੂਰੀ ਤਰ੍ਹਾਂ ਨਾਲ ਕਿਸਾਨ, ਮਜ਼ਦੂਰ ਤੇ ਆੜ੍ਹਤੀ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕੇਂਦਰ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਕਿਸਾਨ ਤੇ ਗ਼ਰੀਬ ਵਰਗ ਆਰਥਿਕ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਕਿਸਾਨ ਵਿਰੋਧੀ ਬਿੱਲ ਨੂੰ ਤੁਰੰਤ ਵਾਪਸ ਲਿਆ ਜਾਵੇ।