ਰਣਜੀਤ ਬਾਵਾ/ਜਗੀਰ ਮੰਡ, ਘੁਮਾਣ : ਥਾਣਾ ਘੁਮਾਣ ਦੇ ਨਵ ਨਿਯੁਕਤ ਐੱਸਐੱਚਓ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ 'ਤੇ ਮੀਟਿੰਗ ਕਰਨ ਦੌਰਾਨ ਕਿਹਾ ਕਿ ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਸਮੇਂ ਲੋਕਾਂ ਦੀ ਸੇਵਾ ਦੇ ਲਈ ਹਰ ਸਮੇਂ ਤੱਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਘੁਮਾਣ ਦੀ ਧਰਤੀ ਜਿਥੇ ਸ਼ੋ੍ਮਣੀ ਭਗਤ ਬਾਬਾ ਨਾਮਦੇਵ ਜੀ, ਸ਼ਹੀਦ ਬਾਬਾ ਫਿਰਨਾ ਜੀ ਅਤੇ ਬਾਬਾ ਜੈਮਲ ਸਿੰਘ ਦੀ ਵਸਾਈ ਹੋਈ ਪਵਿੱਤਰ ਨਗਰੀ ਹੈ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਨੂੰ ਇਸ ਨਗਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਸਬੇ ਦੇ ਆਸ ਪਾਸ ਦੇ ਪਿੰਡਾਂ ਵਿਚ ਸ਼ਰਾਰਤੀ ਤੱਤਾਂ ਅਤੇ ਅਪਰਾਧ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਰਦੇ ਹੋਏ ਚਿਤਾਵਨੀ ਦਿੰਦੇ ਕਿਹਾ ਕਿ ਉਹ ਗੈਰ ਕਾਨੂੰਨੀ ਧੰਦੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਘੁਮਾਣ ਦੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣਾ ਸਾਮਾਨ ਆਪਣੀ ਹੱਦ ਦੇ ਅੰਦਰ ਹੀ ਲਗਾਉਣ ਜੇ ਕਿਸੇ ਨੂੰ ਨਾਲੀ ਤੋਂ ਬਾਹਰ ਸਾਮਾਨ ਲਗਾਇਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਸਬੇ ਵਿਚ ਅਪਰਾਧ ਨੂੰ ਜੜੋ ਖ਼ਤਮ ਕਰਨ ਲਈ ਮੀਡੀਆ ਅਤੇ ਆਮ ਜਨਤਾ ਦਾ ਸਹਿਯੋਗ ਬਹੁਤ ਜਰੂਰੀ ਹੈ ਇਸ ਲਈ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਹਾਡੇ ਵੱਲੋਂ ਦਿੱਤੀ ਗਈ ਕੋਈ ਵੀ ਗੁਪਤ ਸੂਚਨਾ ਵਿਭਾਗ ਲਈ ਅਹਿਮ ਹੋ ਸਕਦੀ ਹੈ। ਇਸ ਲਈ ਪੁਲਿਸ ਦਾ ਸਾਥ ਦਿਉ। ਇਸ ਮੌਕੇ ਪੱਤਰਕਾਰ ਭੁਪਿੰਦਰ ਸਿੰਘ ਬੰਮਰਾਹ, ਗੁਰਚਰਨਜੀਤ ਸਿੰਘ ਬਾਵਾ, ਜਗੀਰ ਸਿੰਘ ਮੰਡ, ਰਣਜੀਤ ਸਿੰਘ ਬਾਵਾ, ਡਾ. ਨਰਿੰਦਰ ਸਿੰਘ, ਦਲਜੀਤ ਸਿੰਘ ਜੰਬਾ, ਇੰਦਰਜੀਤ ਸਿੰਘ ਬਾਵਾ, ਪਰਗਟ ਸਿੰਘ ਧੰਦੋਈ ਆਦਿ ਹਾਜ਼ਰ ਸਨ।