ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ

ਪਿਛਲੇ ਲੰਮੇ ਸਮੇਂ ਤੋਂ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੁੰਹਦਾ ਹੋਇਆ ਸੁਖਮਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਚਾਨਣ ਮੁਨਾਰਾ ਸਿੱਧ ਹੋ ਰਿਹਾ ਹੈ। ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸਵਿੰਦਰ ਸਿੰਘ ਸਟੇਟ ਐਵਾਰਡੀ ਦੀ ਸੁਯੋਗ ਅਗਵਾਈ ਹੇਠ ਮਿਹਨਤੀ ਤੇ ਤਜਰਬੇਕਾਰ ਸਟਾਫ ਦੀ ਪ੍ਰਰੇ੍ਰਣਾ ਅਤੇ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਹਿ ਵਿੱਦਿਅਕ ਗਤੀਵਿਧੀਆਂ ਵਿੱਚ ਵੀ ਚੰਗੀਆਂ ਪ੍ਰਰਾਪਤੀਆਂ ਹਾਸਲ ਕਰ ਰਹੇ ਹਨ। ਇਹ ਸਕੂਲ ਪ੍ਰਰੀ-ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਪਾੜ੍ਹਾਈ ਕਰਵਾ ਰਿਹਾ ਹੈ। 12ਵੀਂ ਜਮਾਤ ਆਰਟਸ, ਨਾਨ-ਮੈਡੀਕਲ ਅਤੇ ਮੈਡੀਕਲ ਦੀ ਪੜ੍ਹਾਈ ਆਪਣੇ ਮਿਹਨਤੀ ਤੇ ਉੱਚ ਪੜੇ੍ਹ-ਲਿਖੇ ਅਧਿਆਪਕਾਂ ਰਾਹੀ ਦੇ ਰਿਹਾ ਹੈ। ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ ਹਰ ਸਾਲ 100 ਫ਼ੀਸਦੀ ਆਉਂਦਾ ਹੈ। ਅਕਾਦਮਿਕ ਨਤੀਜਿਆਂ ਦੇ ਨਾਲ-ਨਾਲ ਖੇਡਾਂ ਅਤੇ ਸਾਹਿਤਕ ਖੇਤਰਾਂ ਵਿੱਚ ਵਿਦਿਆਰਥੀ ਵੱਡੀਆਂ ਮੱਲ੍ਹਾ ਮਾਰ ਰਹੇ ਹਨ। ਬੱਚਿਆਂ ਦੀਆਂ ਖੇਡਾਂ ਵਾਸਤੇ ਖੁੱਲ੍ਹੀ ਤੇ ਸ਼ਾਨਦਾਰ ਖੇਡ ਗਰਾਉਂਡ, ਸਕੂਲ ਵਿੱਚ ਲਾਇਬ੍ਰੇਰੀ, ਵਿਦਿਆਰਥੀਆਂ ਨੂੰ ਗਿਆਨ ਨਾਲ ਜੋੜ ਰਹੀ ਹੈ। ਬੱਚਿਆਂ ਦੇ ਪੀਣ ਵਾਸਤੇ ਸਾਫ ਸੁਥਰੇ ਪਾਣੀ ਲਈ ਆਰਓ ਸਿਸਟਮ ਤੇ ਵਾਟਰ ਕੂਲਰਾਂ ਦਾ ਖਾਸ ਪ੍ਰਬੰਧ ਹੈ। ਸੁਰੱਖਿਆ ਪ੍ਰਬੰਧਾ ਦੇ ਮੱਦੇਨਜ਼ਰ ਸਕੂਲ ਵਿਚ ਸੀਸੀਟੀਵੀ ਕੈਮਰੇ ਲਗਾਏ ਹੋਏ ਹਨ। ਬੱਚਿਆਂ ਦੇ ਆਉਣ ਜਾਣ ਲਈ ਵਧੀਆਂ ਬੱਸਾਂ ਲਗਾਈਆਂ ਗਈਆਂ ਹਨ। ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਹ ਸਕੂਲ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਇਹ ਸਕੂਲ ਅਸਲ ਵਿਚ ਚਾਨਣ ਮੁਨਾਰਾ ਸਿੱਧ ਹੋ ਰਿਹਾ ਹੈ ਜੋ ਦੁਨਿਆਵੀ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਵੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾ ਰਿਹਾ ਹੈ।