ਪਵਨ ਤੇ੍ਹਨ, ਬਟਾਲਾ

ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ 73ਵਾਂ ਗਣਤੰਤਰ ਦਿਵਸ ਬੜੀ ਹੀ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ । ਸਕੂਲ ਦੇ ਚੇਅਰਮੈਨ ਬੂਟਾ ਸਿੰਘ ਮੱਲਿ੍ਹਆਂਵਾਲ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਤੋਂ ਹੋਈ । ਸਕੂਲ ਦੇ ਚੇਅਰਮੈਨ ਬੂਟਾ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਸਭ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ । ਉਨਾਂ੍ਹ ਦੱਸਿਆ ਕਿ ਸਾਨੂੰ ਸਭ ਨੂੰ ਸੰਵਿਧਾਨ ਦੀ ਏਕਤਾ ਆਖੰਡਤਾ ਅਤੇ ਇਸਦੀ ਰੱਖਿਆਲਈ ਵਚਨਬੱਧ ਹੋਣਾ ਚਾਹੀਦਾ ਹੈ । ਇਸ ਮੌਕੇ ਸਕੂਲ ਦੇ ਸਟਾਫ਼ ਜੋ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਸੰਬੰਧ ਰੱਖਦਾ ਹੈ, ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਸੰਬੰਧਿਤ ਪਰ ਦੇਸ਼ ਭਗਤੀ ਨਾਲ ਭਰਪੂਰ ਗੀਤ ਅਤੇ ਡਾਂਸ ਪੇਸ਼ ਕੀਤੇ। ਸਟਾਫ਼ ਦੁਆਰਾ ਤਿਰੰਗੇ ਦੇ ਰੰਗਾਂ ਕੇਸਰੀ, ਸਫ਼ੈਦ ਤੇ ਹਰਾ ਦੇ ਹਿਸਾਬ ਨਾਲ ਪਹਿਰਾਵੇ ਪਹਿਨ ਕੇ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇ. ਐਡਵੋਕੇਟ ਬਸ਼ਿੰਦਰਪਾਲ ਸਿੰਘ ਦੁਆਰਾ ਸੰਵਿਧਾਨ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨਾਂ੍ਹ ਨੇ ਸਾਨੂੰ ਸਭ ਨੂੰ ਸੰਵਿਧਾਨ 'ਚ ਵਿਸ਼ਵਾਸ਼ ਰੱਖਣ ਲਈਕਿਹਾ । ਸਕੂਲ ਦੇ ਪਿ੍ਰੰ. ਮੁਹੰਮਦ ਇਮਤਿਆਜੁਲ ਹੁਸੈਨ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾਕਿ ਸਾਡੇ ਲਈ ਬਹੁਤ ਜਰੂਰੀ ਹੈ ਕਿ ਅਸੀ ਸੰਵਿਧਾਨ ਦੇ ਮੂਲ ਆਧਾਰ ਪ੍ਰਭੂਸੱਤਾ, ਸਮਾਜਵਾਦ, ਧਰਮ ਨਿਰਪੱਖਤਾ, ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਨੂੰ ਯਾਦ ਰੱਖੀਏ। ਉਨਾਂ੍ਹ ਨੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾੳ ਅੰਬੇਦਕਰ ਦੀ ਜੀਵਨੀ ਬਾਰੇ ਵੀ ਚਾਨਣਾ ਪਾਇਆ । ਇਸ ਮੌਕੇ ਸਕੂਲ ਦੇ ਵਾਈਸ ਚੇਅਰਰਸਨ ਡਾ. ਸੰਦੀਪ ਕੌਰ ਡੀਨ ਅਕਾਦਮਿਕ, ਮਿ. ਜੀਆ, ਮੈਡਮ ਸਤਿੰਦਰਪਾਲ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸਨ ।