ਪੱਤਰ ਪ੍ਰਰੇਰਕ, ਕਲਾਨੌਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕਲਾਨੌਰ ਜੋ ਕਿ 2018 ਵਿਚ ਸਥਾਪਿਤ ਹੋਇਆ ਸੀ ਪਰ ਇਸਦੇ ਬਾਵਜੂਦ ਵੀ ਕਲਾਨੌਰ ਕਸਬੇ 'ਚ ਮੰਗਲਵਾਰ ਨੂੰ ਬਿਜਲੀ ਦੇ ਕੱਟ ਲੱਗਣ ਕਾਰਨ ਕਾਲਜ 'ਚ ਦਫ਼ਤਰੀ ਕੰਮ ਚਲਾਉਣ ਲਈ ਰੁਕਾਵਟ ਪੈਦਾ ਹੁੰਦੀ ਸੀ। ਇਸ ਸਮੱਸਿਆ ਦੇ ਹੱਲ ਲਈ ਪਿ੍ਰੰਸੀਪਲ ਡਾ. ਦੇਵੀ ਦਾਸ ਸ਼ਰਮਾ ਨੇ ਟੀਚਿੰਗ ਸਟਾਫ ਦਾ ਸਹਿਯੋਗ ਮੰਗਿਆ। ਨਤੀਜੇ ਵਜੋਂ ਸਮੂਹ ਸਟਾਫ਼ ਨੇ ਨਿੱਜੀ ਤੌਰ 'ਤੇ ਕਾਲਜ ਪਿੰ੍ਸੀਪਲ ਤੇ ਦਫ਼ਤਰ ਦੇ ਇੰਚਾਰਜ ਹਰਜੰਤ ਸਿੰਘ ਨੂੰ ਇਕ ਇਨਵਰਟਰ ਭੇਟ ਕੀਤਾ ਜੋ ਕਿ ਕਾਲਜ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ 'ਤੇ ਪੋ੍. ਸੰਦੀਪ ਚੰਚਲ, ਪੋ੍. ਵਰਿੰਦਰ ਕੌਰ, ਪੋ੍. ਜੁਝਾਰ ਸਿੰਘ ਹਾਜ਼ਰ ਸਨ।