ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਜਲੰਧਰ ਦੇ ਐੱਸਐੱਸਪੀ ਨਵਜੋਤ ਸਿੰਘ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਦੇ ਗੰਨਮੈਨ ਏਐੱਸਆਈ ਗੁਰਮੁਖ ਸਿੰਘ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਬਲਾਕ ਕਲਾਨੌਰ ਦੇ ਪਿੰਡ ਸਪਰਾਂਅ ਕੋਠੀ ਤੋਂ ਆਈਸੋਲੇਸ਼ਨ ਵਾਰ ਧਾਰੀਵਾਲ ਵਿਖੇ ਪਹੁੰਚਾਇਆ ਗਿਆ। ਇਸ ਸਬੰਧੀ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਐੱਸਐੱਮਓ ਡਾਕਟਰ ਲਖਵਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪਤਾ ਲੱਗਾ ਕਿ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸਪਰਾਅ ਕੋਠੀ ਦੇ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਸ ਉਪਰੰਤ ਤੁਰੰਤ 108 ਐਂਬੂਲੈਂਸ ਰਾਹੀਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਪਿੰਡ ਸਪਰਾਾਅ ਕੋਠੀ ਪਹੁੰਚੇ ਤੇ ਕੋਰੋਨਾ ਮਰੀਜ਼ ਨੂੰ ਧਾਰੀਵਾਲ ਸਥਿਤ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ।

ਇਸ ਮੌਕੇ ਐੱਸਐੱਮਓ ਅਠਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਰੀਕੀ ਨਾਲ ਜਾਂਚ ਕਰਨ ਉਪਰੰਤ ਪਤਾ ਲਗਾਇਆ ਕਿ ਕੋਰੋਨਾ ਪਾਜ਼ੇਟਿਵ ਵੱਲੋਂ ਮੁਕੇਰੀਆਂ ਦੇ ਚਾਹ ਪੀਤੀ ਸੀ ਸਿਹਤ ਵਿਭਾਗ ਦੀ ਟੀਮ ਵੱਲੋਂ ਪੀੜਤ ਦੀ ਪਤਨੀ, ਪੁੱਤ, ਭਰਾ, ਭਰਜਾਈ ਤੇ ਭਤੀਜੇ ਨੂੰ ਇਕਾਂਤਵਾਸ 'ਚ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੀ ਬੁੱਧਵਾਰ ਨੂੰ ਸੈਂਪਲਿੰਗ ਕੀਤੀ ਜਾਵੇਗੀ। ਪੁਲਿਸ ਚੌਕੀ ਭਿਖਾਰੀਵਾਲ ਦੇ ਇੰਚਾਰਜ ਦੇਸ ਰਾਜ ਵੱਲੋਂ ਵੀ ਪਿੰਡ ਸਪਰਾਅ ਕੋਠੀ ਪਹੁੰਚ ਕੇ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।