ਤਾਰਿਕ ਅਹਿਮਦ, ਕਾਦੀਆਂ

ਮੰਦਿਰ ਸ੍ਰੀ ਕਾਲੀ ਦੁਆਰਾ ਮੇਨ ਬਾਜ਼ਾਰ ਕਾਦੀਆਂ ਦੇ ਅਹੁਦੇਦਾਰਾਂ ਦੀ ਇਕ ਜ਼ਰੂਰੀ ਮੀਟਿੰਗ ਗਣਪਤੀ ਕੁਲੈਕਸ਼ਨ ਗੋਬਿੰਦ ਮਾਰਕੀਟ ਕਾਦੀਆਂ ਵਿਖੇ ਕਮੇਟੀ ਪ੍ਰਧਾਨ ਪਵਨ ਕੁਮਾਰ ਭਾਟੀਆ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਸਰਬਸੰਮਤੀ ਦੇ ਦਾ ਫ਼ੈਸਲਾ ਕੀਤਾ ਗਿਆ ਹੈ ਕਿ ਕਾਦੀਆਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ 18 ਅਗਸਤ ਦਿਨ ਵੀਰਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਇਸ ਮੌਕੇ ਪੁਰਾਣੀ ਸਬਜ਼ੀ ਮੰਡੀ ਕਾਦੀਆਂ ਵਿਚ ਇਕ ਵਿਸ਼ਾਲ ਸ੍ਰੀ ਕ੍ਰਿਸ਼ਨ ਜਨਮ ਉਤਸਵ ਪੋ੍ਗਰਾਮ ਦਾ ਰਾਤ 8 ਵਜੇ ਤੋਂ 1 ਵਜੇ ਤੱਕ ਸਮਾਰੋਹ ਕੀਤਾ ਜਾਵੇਗਾ, ਜਿਸ ਵਿੱਚ ਭਾਰਤ ਦੇ ਮਸ਼ਹੂਰ ਧਾਰਮਿਕ ਕਲਾਕਾਰ ਜੋਨੀ ਸੂਫ਼ੀ ਦਿੱਲੀ ਵਾਲੇ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਗੁਣਗਾਨ ਕਰਨਗੇ ਅਤੇ ਇਸ ਤੋਂ ਇਲਾਵਾ ਭਾਰਤ ਦੇ ਮਸ਼ਹੂਰ ਕਲਾਕਾਰ ਿਛੰਦੀ ਹੁਸ਼ਿਆਰਪੁਰ ਵਾਲੇ ਸ਼੍ਰੀ ਕ੍ਰਿਸ਼ਨ ਰਾਸਲੀਲਾ ਦਾ ਸਮਾਰੋਹ ਕਰਨਗੇ। ਪਵਨ ਭਾਟੀਆ ਨੇ ਅੱਗੇ ਦੱਸਿਆ ਕਿ ਇਸ ਮੌਕੇ ਸ਼ਹਿਰ ਕਾਦੀਆਂ ਨੂੰ ਦੁਲਹਨ ਦੀ ਤਰਾਂ੍ਹ ਸਜਾਇਆ ਜਾਵੇਗਾ। ਇਸ ਮੌਕੇ ਅਸ਼ਵਨੀ ਮੈਦਾਨ, ਸੁਰਿੰਦਰ ਭਾਟੀਆ, ਲਲਿਤ ਕੁਮਾਰ ਬਿੱਟਾ ਭਨੋਟ, ਰਾਕੇਸ਼ ਸੇਠ, ਬੱਬਲ ਮਹਾਜਨ, ਅਸ਼ੋਕ ਨਈਅਰ, ਮੋਤੀ ਲਾਲ ਭਗਤ, ਰਾਕੇਸ਼ ਮਹਾਜਨ, ਸਵਰਨ ਸਿੰਘ ਲਾਡੀ, ਵੀ ਕੇ ਟੇਲਰ, ਵੀਰੂ ਸੇਠ, ਗੌਰਵ ਭਨੋਟ, ਪਵਨ ਕੁਮਾਰ ਵਿੱਕੀ ਭਾਮੜੀ, ਚੇਅਰਮੈਨ ਰਜਿੰਦਰ ਭਾਟੀਆ, ਡਾ. ਤਿਲਕ ਰਾਜ ਘੁੰਮਣ, ਬਿੱਲਾ ਬੋਲਾ ਆਦਿ ਮੈਂਬਰ ਹਾਜ਼ਰ ਸਨ।