ਕੰਵਲਜੀਤ ਸਿੰਘ, ਡੇਰਾ ਬਾਬਾ ਨਾਨਕ

ਸੁਖਮਨੀ ਪਬਲਿਕ ਸਕੂਲ ਚਾਕਾਂਵਾਲੀ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਗੋਕਲ ਅਸ਼ਟਮੀਂ ਵੀ ਕਿਹਾ ਜਾਂਦਾ ਹੈ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਅਨੀਤਾ ਨੇ ਬੱਚਿਆਂ ਨੂੰ ਦੱਸਿਆ ਕਿ ਸੀ ਕ੍ਰਿਸ਼ਨ ਜੀ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਸ੍ਰੀ ਵਿਸ਼ਨੂੰ ਦੇ ਅੱਠਵੇਂ ਅਵਤਾਰ ਨਾਲ ਵੀ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੀ ਕਿ੍ਰਸ਼ਨ ਜੀ ਦਾ ਜਨਮ ਬੁਰਾਈ ਤੇ ਚੰਗੀਆਈ ਦੀ ਜਿੱਤ ਹੈ। ਉਹਨਾਂ ਕਿਹਾ ਕਿ ਹਿੰਦੂਆਂ ਦਾ ਮਹਾਨ ਗੰ੍ਥ-ਸ੍ਰੀ ਭਾਗਵਤ ਗੀਤਾ ਸ਼੍ਰੀ ਕ੍ਰਿਸ਼ਨ ਜੀ ਦੀ ਹੀ ਦੇਣ ਹੈ, ਜਿਸ ਵਿਚ ਉਨਾਂ੍ਹ ਨੇ ਮਨੁੱਖ ਨੂੰ ਬਿਨਾਂ ਫਲ ਦੀ ਇੱਛਾ ਕਰਦੇ ਅਤੇ ਕਰਮ ਕਰਦੇ ਰਹਿਣ ਦਾ ਉਪਦੇਸ਼ ਦਿੱਤਾ। ਸ੍ਰੀ ਕ੍ਰਿਸ਼ਨ ਇਸ ਸੰਸਾਰ ਵਿਚ ਪਿਆਰ ਦਾ ਪ੍ਰਤੀਕ ਹਨ ਅਤੇ ਉਹਨਾਂ ਨੇ ਮਨੁੱਖ ਨੂੰ ਪਿਆਰ ਨਾਲ ਚੱਲਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਸਕੂਲ ਦੇ ਐੱਮਡੀ ਸਵਿੰਦਰ ਸਿੰਘ ਸੂਰੀ, ਅਧਿਆਪਕਾ ਸੁਖਦੀਪ, ਜੁਗਰਾਜ ਸਿੰਘ, ਪਰਵੀਨ, ਨਵਜੋਤ, ਰਾਜਵੀਰ, ਪਰਮਜੀਤ, ਅੰਜੂ ਮਨਦੀਪ, ਸੁਖਮਨੀ, ਆਦਿ ਹਾਜ਼ਰ ਸਨ।