ਸੁੱਚਾ ਸਿੰਘ, ਅਲੀਵਾਲ : ਪਿੰਡ ਸਾਰਚੂਰ ਵਿਚ ਬਾਬਾ ਘਣੀਪੀਰ ਦੀ ਯਾਦ 'ਚ ਮੇਲਾ ਕਮੇਟੀ ਹਰਿੰਦਰ ਸਿੰਘ ਠੇਕੇਦਾਰ ਮੁੱਖ ਸੇਵਾਦਾਰ ਡਾ. ਗੁਰਨਾਮ ਸਿੰਘ ਕੈਪਟਨ ਸੁਖਦੇਵ ਸਿੰਘ ਅਤੇ ਗੁਰਮੇਜ ਸਿੰਘ ਸਾਬਕਾ ਮੈਂਬਰ ਹਰਿੰਦਰ ਸਿੰਘ ਯੂਐੱਸਏ ਅਤੇ ਬਲਰਾਜ ਸਿੰਘ ਸਵੀਤਨ ਤੇ ਸਰਪੰਚ ਕਰਮਜੀਤ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਮੇਲਾ ਕਮੇਟੀ ਨੇ ਖੇਡਾਂ ਦਾ ਖ਼ਾਸ ਪ੍ਰਬੰਧ ਕੀਤਾ ਸੀ। ਜਿਸ 'ਚ ਵਾਲੀਬਾਲ ਕਬੱਡੀ ਕੁਸ਼ਤੀਆ ਅਤੇ ਰਵਾਇਤੀ ਖੇਡਾਂ ਕਰਵਾਈਆਂ ਸਨ। ਖੇਡਾਂ ਦਾ ਆਗਾਜ਼ ਬਲਵਿੰਦਰ ਸਿੰਘ ਕੋਟਲਾ ਬਾਮਾ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਹੇਠ ਹੋਇਆ ਤੇ ਸਤਿੰਦਰ ਸਿੰਘ ਪਿੰਕਾ ਚੇਅਰਮੈਨ ਬਲਾਕ ਸੰਮਤੀ ਮਿੱਤਰਪਾਲ ਸਿੰਘ ਕਾਹਲੋਂ, ਗੁਰਦੇਵ ਬਾਜਵਾ ਅਤੇ ਗੁਰਦੀਪ ਸਿੰਘ ਬਾਜਵਾ ਦੀ ਮੌਜ਼ੂਦਗੀ 'ਚ ਹੋਇਆ। ਸਭ ਤੋਂ ਪਹਿਲਾਂ ਸੋਨੂੰ ਭੱਟੀ ਅਤੇ ਅਜੈਪਾਲ ਸਿੰਘ ਵਿਚਕਾਰ ਮਾਨੀ ਦੀ ਕੁਸ਼ਤੀ ਹੋਈ। ਜਿਸ 'ਚ ਅਜੈਪਾਲ ਸਿੰਘ ਬਾਜ਼ੀ ਮਾਰ ਗਿਆ। ਮਾਲੀ ਦੀ ਕੁਸ਼ਤੀ ਜਿੱਤਣ ਵਾਲੇ ਅਜੈਪਾਲ ਸਿੰਘ ਨੂੰ ਬਲਵਿੰਦਰ ਸਿੰਘ ਕੋਟਲਾ ਬਾਮਾ ਮਿਤਰਮਾਨ ਕਾਹਲੋਂ, ਗੁਰਦੇਵ ਸਿੰਘ ਬਾਜਵਾ, ਸਰਪੰਚ ਜਗਪਾਲ ਸਿੰਘ ਕੋਟਲੀ ਢਾਡੀਆ, ਸਰਬਜੀਤ ਸਿੰਘ ਸੱਬਾ, ਉਂਕਾਰ, ਕੁਲਬੀਰ ਸਿੰਘ ਕਾਕੂ ਆਦਿ ਨੇ ਸਨਮਾਨਤ ਕੀਤਾ। ਮਾਲੀ ਦੀ ਕੁਸ਼ਤੀ ਉਪਰੰਤ ਰੱਸਾ ਕੱਸੀ ਪੇਂਡੂ ਰਵਾਇਤੀ ਖੇਡ ਸ਼ੁਰੂ ਹੋਈ। ਜਿਸ 'ਚ ਜਫਰਵਾਲ ਅਤੇ ਗੁਰਦਾਸਪੁਰ ਦੀਆ ਟੀਮਾਂ ਵਿਚਕਾਰ ਟੱਕਰ ਹੋਈ।

ਦੋਹਾਂ ਟੀਮਾਂ ਜਿੱਤਣ ਲਈ ਕਾਫੀ ਜੱਦੋਜਾਹਿਦ ਕੀਤੀ ਕਾਫੀ ਦੇਰ ਫਸਵੀਂ ਟੱਕਰ ਹੁੰਦੀ ਰਹੀ ਪਰ ਅੰਤ 'ਚ ਜਿੱਤ ਜਫਰਵਾਲ ਦੀ ਟੀਮ ਨੂੰ ਮਿਲੀ। ਜਫਰਵਾਲ ਦੀ ਜੇਤੂ ਟੀਮ ਨੂੰ ਬਲਵਿੰਦਰ ਸਿੰਘ ਕੋਟਲਾ ਬਾਮਾ, ਉਂਕਾਰ ਸਿੰਘ ਲਾਟੀ, ਗੁਰਦੀਪ ਸਿੰਘ ਬਾਜਵਾ, ਗੁਰਮੇਜ ਸਿੰਘ ਰੰਧਾਵਾ ਆਦਿ ਨੇ ਸਨਮਾਨਿਤ ਕੀਤਾ। ਰੱਸਾਕੱਸੀ ਦੇ ਉਪਰੰਤ ਕੁੜੀਆਂ ਦੀ ਕਬੱਡੀ ਮੈਚ ਹੋਇਆ। ਜਿਸ 'ਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਭਿੜੀਆ। ਪੰਜਾਬ ਦੀ ਟੀਮ ਨੇ 24 ਅੰਕ ਬਣਾਏ ਅਤੇ ਹਰਿਆਣਾ ਦੀ ਟੀਮ 34 ਅੰਕ ਬਣਾਏ। ਇਸ ਤਰ੍ਹਾਂ ਹਰਿਆਣਵੀ ਕੁੜੀਆਂ ਬਾਜੀਮਾਰ ਗਈਆ। ਇਸ ਦੇ ਉਪਰੰਤ ਮੁੰਡਿਆ ਦੀ ਕਬੱਡੀ ਹੋਈ। ਜਿਸ 'ਚ ਫਸਵਾਂ ਮੁਕਾਬਲਾ ਡੀਏਵੀ ਦੋਆਬਾ ਕਾਲਜ ਜਲੰਧਰ ਅਤੇ ਮਿਆਦੀ ਕਲਾਂ ਅਜਨਾਲਾ ਵਿਚਕਾਰ ਹੋਇਆ। ਫਸਵੇਂ ਮੁਕਾਬਲੇ ਬਾਅਦ ਮਿਆਦੀ ਕਲਾਂ ਦੀ ਟੀਮ ਬਾਜ਼ੀ ਮਾਰ ਗਈ। ਮੁੰਡਿਆਂ ਤੇ ਕੁੜੀਆਂ ਦੀ ਕਬੱਡੀ ਟੀਮ 'ਚ ਬੈਸਟਰੇਡਰ ਤੇ ਬੈਸਟ ਜਾਫੀ ਕੱਢੇ ਗਏ।

ਕੁੜੀਆਂ 'ਚ ਬੈਸਟ ਜਾਫੀ ਸੀਮਾ ਅਤੇ ਬੈਸਟ ਰੇਡਰ ਰਾਮਸਹੇਰੀ ਰਹੀ। ਇਸੇ ਤਰ੍ਹਾਂ ਮੁੰਡਿਆਂ 'ਚ ਬੈਸਟ ਜਾਫੀ ਬੰਟੀ ਤੇ ਬੈਸਟ ਰੇਡਰ ਸੀਲਾ ਬਣਿਆ। ਮੰੁਡਿਆਂ ਅਤੇ ਕੁੜੀਆਂ ਦੀ ਜੇਤੂ ਟੀਮਾਂ ਤੋਂ ਇਲਾਵਾ ਬੈਸਟ ਜਾਫੀ ਤੇ ਬੈਸਟ ਰੇਡਰਾਂ ਨੂੰ ਕਾਫੀ ਇਨਾਮ ਦਿੱਤੇ ਗਏ।

ਮੁੰਡਿਆਂ ਅਤੇ ਕੁੜੀਆਂ ਦੀਆਂ ਕਬੱਡੀ ਟੀਮਾਂ ਨੂੰ ਬਲਵਿੰਦਰ ਸਿਘ ਕੋਟਲਾ ਬਾਮਾ, ਐੱਸਐੱਚਓ ਅਮੋਲਕਦੀਪ ਸਿੰਘ ਥਾਣਾ ਘਣੀਏ-ਕੇ-ਬਾਂਗਰ ਅਲੀਵਾਲ, ਉਂਕਾਰ ਸਿੰਘ, ਮਿਤਰਮਾਨ ਕਾਹਲੋਂ, ਗੁਰਦੇਵ ਸਿੰਘ ਬਾਜਵਾ, ਗੁਰਦੀਪ ਸਿੰਘ ਬਾਜਵਾ ਆਦਿ ਨੇ ਖਿਡਾਰੀਆਂ ਨੂੰ ਚੌਥੀ ਰਕਮ ਅਤੇ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ।

ਕਬੱਡੀ ਦੇ ਮੁਕਾਬਲੇ ਦੇ ਉਪਰੰਤ ਰੰਗਾਰੰਗ ਪ੍ਰਰੋਗਰਾਮ ਭੰਗੜਾ ਕਰਵਾਇਆ ਗਿਆ ਜੋ ਕਿ ਜਲੰਧਰ ਦੀ ਭੰਗੜਾ ਟੀਮ ਨੇ ਪੇਸ਼ ਕੀਤਾ। ਭੰਗੜਾ ਟੀਮ ਨੇ ਲੋਕ ਬੋਲੀਆਂ ਨਾਲ ਭੰਗੜਾ ਪਾਇਆ ਅਤੇ ਖ਼ੂਬ ਰੰਗ ਬੰਨਿ੍ਹਆ। ਭੰਗੜਾ ਟੀਮ ਨੂੰ ਡਾ. ਗੁਰਨਾਮ ਸਿੰਘ, ਸ਼ਮਸ਼ੇਰ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ ਸੈਕਟਰੀ, ਜਰਨੈਲ ਸਿੰਘ ਅਤੇ ਜਸਬੀਰ ਸਿੰਘ ਆਦਿ ਨੇ ਸਨਮਾਨਤ ਕੀਤਾ। ਪੋ੍ਗਰਾਮ ਦੇ ਅੰਤ 'ਚ ਟਰੈਕਟਰ ਦੇ ਅਨੋਖੇ ਕਰਤੱਬ ਦਿਖਾਏ ਗਏ। ਜਿਸ ਨੂੰ ਵੇਖ ਕੇ ਆਲੇ-ਦੁਆਲੇ ਦੇ ਲੋਕ ਕਾਫੀ ਹੈਰਾਨ ਹੋਏ। ਟਰੈਕਟਰ ਦੇ ਅਨੋਖੇ ਕਰਤੱਬ ਦਿਖਾਉਣ ਵਾਲੇ ਨੌਜਵਾਨ ਨੂੰ ਸਨਮਾਨਤ ਕੀਤਾ ਗਿਆ। ਨੌਜਵਾਨ ਨੂੰ ਸਨਮਾਨਤ ਕਰਨ ਮਿਤਰਮਾਨ ਕਾਹਲੋਂ, ਗੁਰਦੇਵ ਸਿੰਘ, ਗੁਰਦੀਪ ਸਿੰਘ, ਜਰਨੈਲ ਸਿੰਘ ਅਤੇ ਹੋਰ ਆਦਿ ਹਾਜ਼ਰ ਲੋਕਾਂ ਨੇ ਸਨਮਾਨਿਤ ਕੀਤਾ। ਇਸ ਤਰ੍ਹਾ ਮੇਲੇ ਦੀਆਂ ਖੇਡਾਂ ਆਪਣੀ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ।