ਰੋਹਿਤ ਕੱਕੜ, ਬਟਾਲਾ : ਲੋਕਤੰਤਰ ਦਾ ਸਭ ਤੋਂ ਵੱਡਾ ਤੋਹਫਾ ਹੈ ਵੋਟ ਦਾ ਅਧਿਕਾਰ ਜਿਸ ਦਾ ਪ੍ਰਯੋਗ ਕਰਕੇ ਲੋਕ ਆਪਣੇ ਭਵਿੱਖ ਤੇ ਦੇਸ਼ ਦੀ ਤਕਦੀਰ ਨੂੰ ਬਦਲ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਜਵਾਹਰ ਵਰਮਾ, ਪ੍ਰਧਾਨ ਗੁਰੂ ਰਾਮਦਾਸ ਬਲੱਡ ਡੋਨਰਜ਼ ਸੁਸਾਇਟੀ ਬਟਾਲਾ ਅਤੇ ਉਘੇ ਸਮਾਜ ਸੇਵੀ ਰਾਕੇਸ਼ ਕੁਮਾਰ ਨੇ ਪ੍ਰਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 19 ਮਈ ਨੂੰ ਬਿਨਾਂ ਡਰ ਅਤੇ ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਅਤੇ ਨਵੇ ਜੁੜੇ ਵੋਟਰਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਅਪੀਲ ਕੀਤੀ ਤਾਂ ਜੋ ਉਹ ਆਪਸੀ ਮਰਜੀ ਅਨੁਸਾਰ ਨਵੇਂ ਭਾਰਤ ਦੀ ਨੀਂਹ ਰੱਖ ਸਕਣ।