ਰੋਹਿਤ ਕੱਕੜ, ਬਟਾਲਾ

ਦਿਨੋ ਦਿਨ ਸ਼ਹਿਰ ਵਿਚ ਵੱਧ ਰਹੀ ਇਕ ਖਾਸ ਭਾਈਚਾਰੇ ਦੇ ਦੁਕਾਨਦਾਰਾਂ ਦੀ ਗਿਣਤੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਧਾਨ ਰਮੇਸ਼ ਨਈਅਰ ਨੇ ਇਨ੍ਹਾਂ ਦੁਕਾਨਦਾਰਾਂ ਖ਼ਿਲਾਫ਼ ਨਹਿਰੂ ਗੇਟ ਵਿਖੇ ਧਰਨਾ ਦੇਣ ਦੌਰਾਨ ਕੀਤਾ। ਰਮੇਸ਼ ਨਈਅਰ ਨੇ ਕਿਹਾ ਕਿ ਮਹਿੰਗੇ ਰੇਟਾਂ 'ਤੇ ਦੁਕਾਨਾਂ ਕਿਰਾਏ 'ਤੇ ਲੈ ਕੇ ਕਾਰੋਬਾਰ ਕਰ ਰਹੇ ਇਨ੍ਹਾਂ ਲੋਕਾਂ ਨੂੰ ਪਿੱਛੋਂ ਗੁਜਰਾਤ ਦਾ ਵਪਾਰੀ ਫੰਡਿਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਸ਼ਾਸਨ ਇਸ ਵਿਰੁੱਧ ਕਾਰਵਾਈ ਕਰਦੇ ਹੋਏ ਇਸ ਵਪਾਰੀ ਨੂੰ ਕਾਬੂ ਕਰੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਸ਼ਾਸਨ, ਇਨਕਮ ਟੈਕਸ ਵਿਭਾਗ, ਸੇਲ ਟੈਕਸ ਵਿਭਾਗ ਤੇ ਖੁਫ਼ੀਆ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੁਕਾਨਦਾਰਾਂ ਦੀ ਛਾਣਬੀਨ ਕਰੇ ਕਿ ਪੈਸ ਕਮਾ ਰਹੇ ਇਨ੍ਹਾਂ ਦੁਕਾਨਦਾਰਾਂ ਦਾ ਪੈਸਾ ਪੰਜਾਬ ਦੇ ਬਾਹਰ ਕਿਧਰ ਜਾ ਰਿਹਾ ਹੈ। ਰਮੇਸ਼ ਨਈਅਰ ਨੇ ਦੁਕਾਨ ਕਿਰਾਏ 'ਤੇ ਦੇਣ ਵਾਲੇ ਮਾਲਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਛੇਤੀ ਤੋਂ ਛੇਤੀ ਆਪਣੀਆਂ ਦੁਕਾਨਾਂ ਖਾਲੀ ਕਰਵਾਉਣ। ਜੇਕਰ ਉਨ੍ਹਾਂ ਆਪਣੀਆਂ ਦੁਕਾਨਾਂ ਖਾਲੀ ਨਾ ਕਰਵਾਈਆਂ ਤਾਂ ਅੱਗੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਦੁਕਾਨ ਮਾਲਕਾਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਬਾਲ ਠਾਕਰੇ ਦਿਨੋ ਦਿਨ ਸ਼ਹਿਰ ਅੰਦਰ ਇਸ ਖਾਸ ਭਾਈਚਾਰੇ ਦੀਆਂ ਦੁਕਾਨਾਂ ਦੀ ਵੱਧ ਰਹੀ ਗਿਣਤੀ ਨੂੰ ਨੱਥ ਪਾਉਣ ਲਈ ਰੋਸ ਪ੍ਦਰਸ਼ਨ ਤੇ ਧਰਨੇ ਦੇਣ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪ੍ਧਾਨ ਵਿੱਕੀ ਤੇ੍ਹਨ, ਸਿਟੀ ਚੇਅਰਮੈਨ ਸ਼ੰਮੀ ਨਈਅਰ, ਜਸਵੰਤ ਸਿੰਘ, ਰਾਕੇਸ਼ ਕੁਮਾਰ, ਹਿਤੇਸ਼ ਜੁਲਕਾ, ਹੰਸਾ ਸਿੰਘ ਫ਼ੌਜੀ, ਹੰਸਾ ਸਿੰਘ ਗਿੱਲ, ਸੰਜੀਵ ਕੁਮਾਰ, ਪ੍ਰੇਮ ਬਾਵਾ, ਰਾਕੇਸ਼ ਮਹਾਜਨ ਤੇ ਦੀਪਕ ਕੁਮਾਰ ਹਾਜ਼ਰ ਸਨ।