ਤਾਰਿਕ ਅਹਿਮਦ, ਕਾਦੀਆਂ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਕਾਦੀਆਂ ਵਿਚ ਹੋਣ ਵਾਲੀ ਰਿਹਰਲਸਲ ਨੂੰ ਅੱਜ ਵਿਸ਼ੇਸ਼ ਤੌਰ 'ਤੇ ਐੱਸਡੀਐੱਮ ਬਟਾਲਾ ਵੱਲੋਂ ਸਥਾਨਕ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਹੰੁਚ ਕੇ ਪੋਲਿੰਗ ਪਾਰਟੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਨੇ ਪੋਲਿੰਗ ਪਾਰਟੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਹੀ ਆਪਣੀ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ¢ ਉਨ੍ਹਾਂ ਅੱਗੇ ਕਿਹਾ ਕਿ 26 ਦਸੰਬਰ ਨੂੰ ਇਲਾਕੇ ਦੇ ਸਾਰੇ ਪੀਆਰਅੋ ਅਤੇ ਏਪੀਅੋਜ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ। ਜਿਸ ਸੰਬੰਧ ਵਿਚ ਉਨ੍ਹਾਂ ਸਾਰੇ ਰਿਟਰਨਿੰਗ ਅਧਿਕਾਰੀਆਂ ਨੂੰ 25 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਪੋਲਿੰਗ ਸਟਾਫ ਦੀ ਬੇਨਤੀ ਤੇ ਉਨ੍ਹਾਂ ਨੇ ਦੂਸਰੇ ਇਲਾਕਿਆਂ ਤੋਂ ਆਉਣ ਵਾਲੇ ਸਟਾਫ਼ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ 30 ਤਰੀਕ ਦੀ ਸ਼ਾਮ ਨੂੰ ਇਥੋਂ ਬਸਾਂ ਵੀ ਭੇਜਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਬਾਅਦ ਐੱਸਡੀਐੱਮ ਰੋਹਿਤ ਗੁਪਤਾ ਵੱਲੋਂ ਸਾਰੇ ਰਿਟਰਨਿੰਗ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਅਤੇ ਸਾਰੇ ਆਰਅੋਜ ਨੂੰ ਆਪਣੇ ਡਮੀ ਜਮਾਂ ਕਰਵਾਉਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਉਮੀਦਵਾਰ ਨੂੰ ਨਾਮ ਗ਼ਲਤ ਆਇਆ ਹੈ ਤਾਂ ਉਸ ਦੀ ਰਿਪੋਰਟ ਤੁਰੰਤ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਭੇਜੀ ਜਾਵੇਗੀ ¢ ਐੱਸਡੀਐੱਮ ਬਟਾਲਾ ਰੋਹਿਤ ਗੁਪਤਾ ਦੀ ਵਿਜਿਟ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਬੀਡੀਪੀਓ ਪਰਮਜੀਤ ਕੋਰ ਅਤੇ ਆਰਅੋ ਸਤਨਾਮ ਸਿੰਘ ਬੁੱਟਰ ਨੇ ਦੱਸਿਆ ਕਿ ਬਲਾਕ ਕਾਦੀਆਂ ਦੀ 83 ਪੰਚਾਇਤੀ ਵਿੱਚੋਂ 24 ਪੰਚਾਇਤਾਂ ਦੀ ਸਰਬਸਹਿਮਤੀ ਹੋ ਚੁੱਕੀ ਹੈ ਅਤੇ 2 ਉਮੀਦਵਾਰ ਬਿਨ੍ਹਾਂ ਮੁਕਾਬਲਾ ਜਿੱਤ ਚੱੁਕੇ ਹਨ ¢ ਉਨ੍ਹਾਂ ਦੱਸਿਆ ਕਿ ਹੁਣ 57 ਬੂਥਾਂ ਤੇ ਲਗਭਗ ਚੋਣ ਸਪੰਨ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪੋਲਿੰਗ ਪਾਰਟੀਆਂ ਦੀ ਰਿਹਰਲਸਲ ਚੱਲ ਰਹੀ ਹੈ ¢ ਇਸ ਮੌਕੇ ਉਨ੍ਹਾਂ ਦੇ ਨਾਲ ਆਰਓ ਸਤਨਾਮ ਸਿੰਘ ਬੱੁਟਰ ਤੋਂ ਇਲਾਵਾ ਦਵਿੰਦਰਪਾਲ ਸਿੰਘ, ਅਮਰਦੀਪ ਸਿੰਘ, ਪੰਕਜ, ਓਸ਼ਾ ਰਾਣੀ, ਯੁਵਰਾਜ ਪੂਰੀ, ਅਰਵਿੰਦਰ ਸਿੰਘ ਆਦਿ ਹਾਜ਼ਰ ਸੀ।