ਆਕਾਸ਼, ਗੁਰਦਾਸਪੁਰ

ਵਿਧਾਨ ਸਭਾ ਚੋਣਾਂ-2022 ਦੇ ਸਬੰਧ ਵਿਚ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਆਬਜ਼ਰਵਰ ਕਲਿਆਣ ਚੰਦ ਚਮਨ, ਡਾ. ਨੀਰਜ ਸ਼ੁਕਲਾ ਅਤੇ ਮਨਵਿੰਦਰਾ ਪ੍ਰਤਾਪ ਸਿੰਘ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਹਾਜ਼ਰੀ ਵਿਚ, ਜ਼ਿਲੇ ਦੇ ਸਾਰੇ 07 ਵਿਧਾਨ ਸਭ ਹਲਕਿਆਂ ਲਈ ਪੋਿਲੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰਾਹੁਲ, ਮਨਜਿੰਦਰ ਸਿੰਘ ਚੋਣ ਕਾਨੂੰਗੋ, ਕਰਨ ਸੋਨੀ ਇੰਚਾਰਜ ਐਨ.ਆਈ.ਸੀ, ਕਾਂਗਰਸ ਪਾਰਟੀ ਤੋਂ ਪ੍ਰਧਾਨ ਦਰਸ਼ਨ ਮਹਾਜਨ ਤੇ ਗੁਰਵਿੰਦਰ ਲਾਲ, ਬਸਪਾ ਤੋਂ ਧਰਮਪਾਲ, ਆਪ ਪਾਰਟੀ ਭਾਰਤ ਭੂਸ਼ਣ ਅਤੇ ਭਾਜਪਾ ਤੋਂ ਵਿਨੋਦ ਕੁਮਾਰ ਆਦਿ ਮੋਜੂਦ ਸਨ।

ਡਿਪਟੀ ਕਮਿਸ਼ਨਰ ਨੇ ਆਬਜ਼ਰਵਰਾਂ ਨੂੰ ਪੋਿਲੰਗ ਸਟਾਫ ਦੀ ਵੰਡ ਅਤੇ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਜਦਕਿ ਐੱਨਆਈਸੀ ਦੇ ਅਧਿਕਾਰੀਆਂ ਵਲੋਂ ਪੋਿਲੰਗ ਸਟਾਫ ਦੀ ਤਾਇਨਾਤੀ ਲਈ ਰੈਂਡਮਾਈਜੇਸ਼ਨ ਮੌਕੇ 'ਤੇ ਕਰਕੇ ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਪੋਿਲੰਗ ਬੂਥਾਂ ਲਈ ਕੋਵਿਡ ਦੇ ਕਾਰਨ ਵਾਧੂ ਸਟਾਫ ਵੀ ਤਾਇਨਾਤ ਕੀਤਾ ਗਿਆ ਹੈ।

ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ ਗਈ ਰੈਂਡੇਮਾਈਜੇਸ਼ਨ 'ਤੇ, ਉਨ੍ਹਾਂ ਵੱਲੋਂ ਤਸੱਲੀ ਪ੍ਰਗਟਾਈ ਗਈ। ਅੱਜ ਦੀ ਦੂਜੀ ਰੈਂਡੇਮਾਈਜੇਸ਼ਨ ਕਰਨ ਤੋਂ ਬਾਅਦ ਪੋਿਲੰਗ ਸਟਾਫ ਨੂੰ ਵਿਧਾਨ ਸਭਾ ਹਲਕਾ ਅਲਾਟ ਕੀਤਾ ਗਿਆ ਹੈ।