ਹਰਜਿੰਦਰ ਸਿੰਘ ਜੱਜ, ਕਾਹਨੂੰਵਾਨ : ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਧਰਮ ਪਤਨੀ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ ਨੂੰ ਕਾਂਗਰਸ ਕੇਂਦਰ ਦੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਡੈਲੀਗੇਟ ਬਣਾਉਣ ਦੇ ਜਿਥੇ ਕਾਦੀਆਂ ਹਲਕੇ ਦੇ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਚਰਨਜੀਤ ਕੌਰ ਬਾਜਵਾ ਵੱਲੋਂ ਡੈਲੀਗੇਟ ਬਣਨ 'ਤੇ ਪਹਿਲੀ ਵਾਰ ਕਾਦੀਆਂ ਹਲਕੇ ਦੇ ਬੇਟ ਇਲਾਕੇ ਦੇ ਬਲਾਕ ਕਾਂਗਰਸ ਦੇ ਜ਼ੋਨ ਭੈਣੀ ਖਾਦਰ ਵਿਖੇ ਪਹੁੰਚਣ ਤੇ ਚੇਅਰਮੈਨ ਕੁਲਵੰਤ ਸਿੰਘ ਭੈਣੀ ਖਾਦਰ ਦੀ ਅਗਵਾਈ ਹੇਠ ਪੰਚਾਂ ਸਰਪੰਚਾਂ ਨੇ ਸਿਰੋਪਾਓ ਪਾ ਕੇ ਕੀਤਾ ਸਨਮਾਨਿਤ। ਇਸ ਮੌਕੇ ਸਾਬਕਾ ਵਿਧਾਇਕ ਚਰਨਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰਾਂ੍ਹ ਫੇਲ੍ਹ ਹੋ ਚੁੱਕੀ ਹੈ। ਉਨਾਂ੍ਹ ਕਿਹਾ ਕਿ ਜਿਹੜੇ ਲਾਰਿਆਂ ਵਿਚ ਲੋਕਾਂ ਕੋਲ ਵੋਟਾਂ ਲੈ ਕੇ ਇਨ੍ਹਾਂ ਨੇ ਸਰਕਾਰ ਬਣਾਈ ਉਨ੍ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਰੀ ਨਹੀਂ ਉਤਰ ਸਕੀ। ਇਸ ਮੌਕੇ ਉਨਾਂ੍ਹ ਭੈਣੀ ਖਾਦਰ ਜੋਨ ਦੇ ਪੰਚਾਂ-ਸਰਪੰਚਾਂ ਅਤੇ ਚੇਅਰਮੈਨ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਭੈਣੀ ਖੱਦਰ, ਸਰਪੰਚ ਸ਼ੰਮੀ ਸ਼ਰਮਾ ਕੋਟ ਖਾਨ ਮੁਹਮੰਦ, ਸਰਪੰਚ ਸਰਬਜੀਤ ਕੌਰ ,ਸਰਪੰਚ ਪਰਮਜੀਤ ਕੌਰ, ਸਰਪੰਚ ਮਨਜੀਤ ਕੌਰ, ਸਰਪੰਚ ਜਸਬੀਰ ਕੌਰ ਖੋਜਕੀਪੁਰ ,ਰੂਪ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ, ਪੰਜਾਬ ਸਿੰਘ, ਕੈਪਟਨ ਸਿੰਘ, ਰਾਹੁਲ ਸ਼ਰਮਾ, ਅਤੇ ਠਾਕੁਰ ਵਿਸ਼ਾਲ, ਏ ਪੀ ਸੈਣੀ, ਕਿਰਪਾ ਸ਼ਾਹ, ਸੀਤਲ ਸਿੰਘ ਹਾਸਰ ਸਨ।