ਰਵੀ ਕੁਮਾਰ ਮੰਗਲਾ, ਬਹਿਰਾਮਪੁਰ : ਅੱਜ ਸੰਤ ਸ਼੍ਰੋਮਣੀ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਵਿਸ਼ੇਸ਼ ਬੈਠਕ ਪੰਜਾਬ ਪ੍ਰਧਾਨ ਵਿਜੇ ਕੁਮਾਰ ਚਾਂਡਲ ਦੀ ਪ੍ਰਧਾਨਗੀ ਹੇਠ ਹੋਈ। ਬੈਠਕ 'ਚ ਮਹਾਸੰਮਤੀ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਤਾਜ਼ਾ ਰਾਜਨੀਤਕ ਹਲਚਲ ਨੂੰ ਮੁੱਖ ਰੱਖ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਹਾਸ਼ਾ ਬਿਰਾਦਰੀ ਨੂੰ ਅਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਅਣਗੋਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਮਹਾਸ਼ਾ ਬਿਰਾਦਰੀ ਨੂੰ ਕੇਵਲ ਵੋਟ ਬੈਂਕ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਵੋਟਾਂ ਦੇ ਦਿਨਾਂ ਵਿਚ ਬਿਰਾਦਰੀ ਦੇ ਲੋਕਾਂ ਨੂੰ ਪਿੰਡ ਦੇ ਚੌਧਰੀ ਦੇ ਘਰੋਂ ਦੋ ਘੁੱਟ ਸ਼ਰਾਬ ਦੇ ਪਿਲਾ ਕੇ ਜਾਂ ਫਿਰ ਕੁੱਝ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਵੋਟਾਂ ਲੈ ਲਈਆਂ ਜਾਂਦੀਆਂ ਹਨ ਤੇ ਬਾਅਦ ਵਿਚ ਪੰਜ ਸਾਲ ਉਸੇ ਵਿਅਕਤੀ ਦੀ ਚਾਪਲੂਸੀ ਕਰਨੀ ਪੈਂਦੀ ਹੈ। ਪੰਜਾਬ ਪ੍ਰਧਾਨ ਨੇ ਬਿਰਾਦਰੀ ਦੇ ਸਮੂਹ ਬੁੱਧੀਜੀਵੀਆਂ ਨੂੰ ਇਕ ਪਲੇਟਫਾਰਮ ਦੇ ਆਉਣ ਦੀ ਅਪੀਲ ਕੀਤੀ ਤੇ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਦੀ ਸਮੂਹ ਮਹਾਸ਼ਾ ਲੀਡਰਸ਼ਿਪ ਆਪਸੀ ਮੱਤਭੇਦ ਖਤਮ ਕਰਕੇ ਪੰਜਾਬ ਪੱਧਰੀ ਇਜਲਾਸ ਕਰਕੇ ਬਿਰਾਦਰੀ ਨੂੰ ਆਉਣ ਵਾਲੀਆਂ ਸਮੱਸਿਆਵਾਂ 'ਤੇ ਚਰਚਾ ਕਰੇ ਅਤੇ ਆਪਸੀ ਇਕਜੁੱਟਤਾ ਦਾ ਸਬੂਤ ਦਿੱਤਾ ਜਾਵੇ।ਇਸ ਮੌਕੇ ਟੀਮ ਦਾ ਵਿਸਥਾਰ ਕਰਦੇ ਹੋਏ ਧਰਮਪਾਲ ਕੇਸ਼ੋਪੁਰ ਨੂੰ ਪੰਜਾਬ ਟੀਮ ਵਿਚ ਸ਼ਾਮਿਲ ਕੀਤਾ। ਇਸ ਮੌਕੇ ਜਨਰਲ ਸਕੱਤਰ ਤਰਸੇਮ ਕੁਮਾਰ ਕੋਠੇ ਮਜੀਠੀ,ਕੈਸ਼ੀਅਰ ਰਮੇਸ਼ ਸੰਸੋਈ ਭਜੂਰਾ ,ਚੀਫ ਆਰਗੇਨਾਇਜਰ ਲੈਕਚਰਾਰ ਅਸ਼ਵਨੀ ਕੌਟਾ, ਮੁੱਖ ਸਲਾਹਕਾਰ ਮੁਕੇਸ਼ ਕੌਟਾ, ਮੀਡੀਆ ਪ੍ਰਭਾਰੀ ਮਾਸਟਰ ਰਵੀ ਕੁਮਾਰ ਮੰਗਲਾ , ਸ਼ੁਭਾਸ ਡੁੱਗਰੀ ਆਰਗੇਨਾਈਜ਼ਰ ਅਤੇ ਨਵੇਂ ਸ਼ਾਮਿਲ ਕੀਤੇ ਮੈਂਬਰ ਧਰਮ ਪਾਲ ਕੇਸ਼ੋਪੁਰ ਅਤੇ ਪੰਜਾਬ ਪ੍ਰਧਾਨ ਵਿਜੇ ਚਾਂਡਲ ਹਾਜ਼ਰ ਸਨ ।