ਸ਼ਾਮ ਸਿੰਘ ਘੁੰਮਣ,ਦੀਨਾਨਗਰ : ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਨੇ ਦੀਨਾਨਗਰ ਅੰਦਰ ਚੋਣ ਮੁਹਿੰਮ ਨੂੰ ਭਖਾਉਣ ਲਈ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਲਕੇ ਦੇ ਪਿੰਡ ਵਜ਼ੀਰਪੁਰ ਵਿਖੇ ਗਠਜੋੜ ਦੀ ਇਕ ਵਿਸ਼ਾਲ ਰੈਲੀ ਸੀਨੀਅਰ ਅਕਾਲੀ ਆਗੂ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਹੋਈ। ਰੈਲੀ 'ਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਰੈਲੀ 'ਚ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਨੇ ਕਿਹਾ ਕਿ ਇਹ ਇਕੱਠ ਦੀਨਾਨਗਰ ਹਲਕੇ ਤੋਂ ਗਠਜੋੜ ਦੇ ਉਮੀਦਵਾਰ ਦੀ ਜਿੱਤ ਦੀ ਪ੍ਰਤੀਕ ਹੈ।

ਉਨ੍ਹਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੇ ਮਗਰਲੇ ਸਾਢੇ ਚਾਰ ਸਾਲਾਂ 'ਚ ਸੂਬੇ ਦੇ ਕੁਝ ਵੀ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਵਿਚ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਪੰਜਾਬ ਦੇ ਖ਼ਜ਼ਾਨੇ ਦੀ ਅੰਨੀ ਲੁੱਟ ਕੀਤੀ ਹੈ ਜਿਸ ਤੋਂ ਸੂਬੇ ਦੇ ਲੋਕ ਭਲੀ ਭਾਂਤ ਜਾਣੂੰ ਹਨ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਬਿਜਲੀ ਸਬੰਧੀ ਐਲਾਨਾਂ ਨੂੰ ਕੋਰਾ ਝੂਠ ਤੇ ਡਰਾਮੇਬਾਜ਼ੀ ਕਰਾਰ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਲੋਕ ਜਾਗਰੁਕ ਹਨ ਅਤੇ ਕਦੇ ਵੀ ਉਸ ਪਾਰਟੀ ਦੇ ਯਕੀਨ ਨਹੀਂ ਕਰਨਗੇ ਜਿਸ ਕੋਲੋਂ ਅਪਣੇ ਵੀਹ ਵਿਧਾਇਕ ਵੀ ਨਹੀਂ ਸਾਂਭੇ ਗਏ। ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਚਿੱਟੀ, ਜਸਵਿੰਦਰ ਸਿੰਘ ਬਹਿਰਾਮਪੁਰ, ਸਰਬਜੀਤ ਸਿੰਘ ਲਾਲੀਆਂ ਪੁਰਾਣਾ ਸ਼ਾਲਾ, ਵਿਜੇ ਮਹਾਜਨ ਦੀਨਾਨਗਰ, ਜਿਲ੍ਹਾ ਮੀਤ ਪ੍ਰਧਾਨ ਦਲਬੀਰ ਸਿੰਘ ਬਿੱਲਾ, ਤਰਲੋਕ ਸਿੰਘ ਡੁੱਗਰੀ, ਗੋਪੀ ਚੌਂਤਰਾ, ਵਿਕਟਰ ਮਸੀਹ, ਗੁਰਦੀਪ ਸਿੰਘ ਨੰਗਲ ਡਾਲਾ ਅਤੇ ਹਰਚਰਨ ਸਿੰਘ ਮਗਰਮੂਧੀਆਂ ਨੇ ਇਕਸੁਰ ਵਿੱਚ ਜਿਲ੍ਹਾ ਪ੍ਰਧਾਨ ਬੱਬੇਹਾਲੀ ਤੋਂ ਮੰਗ ਕੀਤੀ ਕਿ ਦੀਨਾਨਗਰ ਹਲਕੇ ਤੋਂ ਗਠਜੋੜ ਦਾ ਉਮੀਦਵਾਰ ਕਿਸੇ ਹਲਕੇ ਦੇ ਵਸਨੀਕ ਨੂੰ ਹੀ ਬਣਾਇਆ ਜਾਵੇ ਅਤੇ ਜਲਦੀ ਤੋਂ ਜਲਦੀ ਹਲਕਾ ਇੰਚਾਰਜ ਦੀ ਵੀ ਨਿਯੁਕਤੀ ਕੀਤੀ ਜਾਵੇ। ਇਸ ਮਗਰੋਂ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਨੇ ਵੀ ਵਰਕਰਾਂ ਤੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਦੀਨਾਨਗਰ ਹਲਕੇ ਤੋਂ ਗਠਜੋੜ ਦਾ ਉਮੀਦਵਾਰ ਹਲਕੇ ਦਾ ਵਸਨੀਕ ਹੀ ਹੋਵੇਗਾ ਅਤੇ ਲੋਕਾਂ ਦੀ ਮੰਗ ਅਨੁਸਾਰ ਹਲਕੇ ਚ ਵਿਚਰਣ ਵਾਲਾ ਆਗੂ ਹੋਵੇਗਾ। ਰੈਲੀ ਦੌਰਾਨ ਵਜ਼ੀਰਪੁਰ, ਬਾਊਪੁਰ ਜੱਟਾਂ ਤੇ ਸੁਲਤਾਨੀ ਦੇ 60 ਪਰਿਵਾਰਾਂ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਕਿਰਪਾਲ ਸਿੰਘ ਗੂੰਝੀਆਂ, ਜੋਗਾ ਸਿੰਘ ਦਾਓਵਾਲ, ਪ੍ਰਵੀਨ ਠਾਕੁਰ, ਧਰਮਪਾਲ ਸਿੰਘ, ਰਘੁਵੀਰ ਸਿੰਘ ਬਾਂਠਾਵਾਲਾ, ਦਲਬੀਰ ਸਿੰਘ ਸੁਲਤਾਨੀ, ਗੋਲਡੀ ਨੌਸ਼ਹਿਰਾ, ਸਰਦੂਲ ਪਾਲ, ਤਿਲਕ ਰਾਜ, ਰਾਜੂ ਡਲੋਤਰਾ, ਬਨਾਰਸੀ ਦਾਸ, ਜੋਨੀ ਚੱਕਰੀ, ਬਲਦੇਵ ਸਿੰਘ ਤਾਜ਼ਪੁਰ, ਬਲਦੇਵ ਸਿੰਘ ਜੀਵਨਚੱਕ, ਵੀਰ ਨਾਥ, ਕਿਰਪਾਲ ਸਿੰਘ, ਦੀਦਾਰ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ ਸੀਰਾ, ਜਸਵੀਰ ਜੱਸੂੂ, ਸੁਰਿੰਦਰ ਸਿੰਘ ਮੇਘੀਆਂ, ਸੁਰਿੰਦਰ ਸਿੰਘ ਜੱਜ, ਨਵਜੋਤ ਸਿੰਘ ਸੋਨੂੰ, ਪਵਨ ਕੁਮਾਰ, ਤੇਜ਼ਬੀਰ ਸਿੰਘ ਸਾਬੀ, ਹਰਭਜਨ ਸਿੰਘ ਸੁੰਦੜ, ਲਖਵਿੰਦਰ ਮਸੀਹ, ਸੋਨੂੰ ਅਬੱਲਖੈਰ ਅਤੇ ਉਕਾਰ ਸਿੰਘ ਬਿੱਟੂ ਵੀ ਹਾਜ਼ਰ ਸਨ।