ਗੁਰਪ੍ਰਰੀਤ ਸਿੰਘ, ਸੇਖਵਾਂ : ਪਿੰਡ ਠੱਕਰ ਸੰਧੂ ਅੱਡੇ 'ਚ ਟੈਂਪੂ ਚਾਲਕ ਦੀ ਗ਼ਲਤੀ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ, ਜਿਸ 'ਚ ਅੱਡੇ 'ਤੇ ਖੜ੍ਹੀਆਂ ਸਵਾਰੀਆਂ ਵਾਲ- ਵਾਲ ਬਚੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਆਦਿ ਲੋਕਾਂ ਨੇ ਦੱਸਿਆ ਕਿ ਟੈਂਪੂ ਚਾਲਕ ਜੋ ਕਿ ਪਿੰਡ ਡੇਅਰੀਵਾਲ ਸਾਈਡ ਤੋਂ ਆ ਰਿਹਾ ਸੀ ਤੇ ਜਦੋਂ ਉਹ ਅਚਾਨਕ ਕਾਹਨੂੰਵਾਨ ਬਟਾਲਾ ਰੋਡ 'ਤੇ ਚੜ੍ਹਨ ਲੱਗਾ ਤਾਂ ਬਿਨਾਂ ਇਧਰ ਉਧਰ ਦੇਖਿਆਂ ਹੀ ਆਪਣਾ ਟੈਂਪੂ ਸੜਕ 'ਤੇ ਚਾੜ੍ਹ ਦਿੱਤਾ ਤੇ ਠੱਕਰ ਸੰਧੂ ਨੂੰ ਜਾਣ ਲੱਗਾ ਤਾਂ ਕਾਹਨੂੰਵਾਨ ਵਾਲੀ ਸਾਈਡ ਤੋਂ ਆ ਰਹੇ ਟਰੱਕ ਚਾਲਕ ਨੇ ਅਚਾਨਕ ਟੈਂਪੂ ਨੂੰ ਬਚਾਉਂਦੇ ਬਚਾਉਂਦੇ ਟਰੱਕ ਨੂੰ ਸੜਕ ਦੇ ਕਿਨਾਰੇ ਥੱਲੇ ਲਾ ਦਿੱਤਾ। ਜਿਸ ਦੌਰਾਨ ਟਰੱਕ ਰੋਹ ਵਾਲੇ ਵੇਲਣੇ 'ਚ ਜਾ ਵਜਾ। ਜਿਸ ਨਾਲ ਵੇਲਣੇ ਦਾ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਉਥੇ ਨਜਦੀਕ ਅੱਡੇ 'ਚ ਖੜੀਆਂ ਸਵਾਰੀਆਂ ਵਾਲ ਵਾਲ ਬਚੀਆਂ। ਉਨ੍ਹਾਂ ਦੱਸਿਆ ਕਿ ਜੇਕਰ ਟਰੱਕ ਡਰਾਈਵਰ ਬਰੇਕ ਨਾ ਲਗਾਉਂਦਾ ਤਾਂ ਟਰੱਕ ਅੱਡੇ 'ਚ ਖੜ੍ਹੀਆਂ ਸਵਾਰੀਆਂ 'ਤੇ ਚੜ੍ਹ ਸਕਦਾ ਸੀ ਤੇ ਜਾਨ ਨੁਕਸਾਨ ਵੀ ਹੋ ਸਕਦਾ ਸੀ।