ਸੁਖਦੇਵ ਸਿੰਘ, ਬਟਾਲਾ : ਵੀਰਵਾਰ ਦੀ ਤੜਕਸਾਰ ਸਵੇਰ ਪਿੰਡ ਚੇਤਨਪੁਰਾ ਨੇੜੇ ਵਿਹੜਾ ਸ਼ਗਨਾਂ ਦੇ ਪੈਲੇਸ ਦੇ ਨਜ਼ਦੀਕ ਮਹਿਲਾ ਕਾਂਸਟੇਬਲ ਜੋ ਸਕੂਟਰੀ 'ਤੇ ਸਵਾਰ ਹੋ ਕੇ ਡਿਊਟੀ ਤੇ ਅੰਮਿ੍ਤਸਰ ਨੂੰ ਜਾ ਰਹੀ ਸੀ, ਨੂੰ ਇਕ ਸਕਾਰਪੀਓ ਵੱਲੋਂ ਟੱਕਰ ਮਾਰ ਦੇਣ ਨਾਲ ਵਾਪਰੇ ਹਾਦਸੇ 'ਚ ਉਸ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਮਿ੍ਤਕ ਮਹਿਲਾ ਕਾਂਸਟੇਬਲ ਦੀ ਪਛਾਣ ਨੋਮੀ ਪੁੱਤਰੀ ਸਲੀਮ ਮਸੀਹ ਵਾਸੀ ਕਾਲਾ ਅਫਗਾਨਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਐੱਮਐੱਸਕੇ ਸਿਟੀ ਦੇ ਇੰਚਾਰਜ ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ 'ਚ ਬਤੌਰ ਹੈੱਡ ਕਾਂਸਟੇਬਲ ਕੰਮ ਕਰ ਰਹੀ ਨੋਮੀ ਅੱਜ ਤੜਕਸਾਰ ਅੰਮਿ੍ਤਸਰ ਆਪਣੇ ਦਫਤਰ ਡਿਊਟੀ 'ਤੇ ਆ ਰਹੀ ਸੀ ਕੀ ਇਕ ਸਕਾਰਪੀਓ ਨਾਲ ਉਸ ਦੀ ਟੱਕਰ ਹੋਣ ਨਾਲ ਵਾਪਰੇ ਹਾਦਸੇ ਦੌਰਾਨ ਕਾਂਸਟੇਬਲ ਨੌਮੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਬਣਦੀ ਕਾਰਵਾਈ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਮਿ੍ਤਕਾ ਕਾਂਸਟੇਬਲ ਨੌਮੀ ਦਾ ਪੋਸਟਮਾਰਟਮ ਕਰਨ ਉਪਰੰਤ ਉਸ ਦਾ ਮਿ੍ਤਕ ਸ਼ਰੀਰ ਸਪੁਰਦੇ ਖ਼ਾਕ ਸਰਕਾਰੀ ਸਨਮਾਨਾਂ ਨਾਲ ਪਿੰਡ ਕਾਲਾ ਅਫਗਾਨਾ ਵਿੱਚ ਕਰ ਦਿੱਤਾ ਗਿਆ ਹੈ। ਅੰਤਿਮ ਰਸਮਾਂ ਮੌਕੇ ਐੱਸਐੱਚਓ ਸੁਖਵਿੰਦਰ ਸਿੰਘ ਫ਼ਤਹਿਗੜ੍ਹ ਚੂੜੀਆਂ, ਏਐੱਸਆਈ ਜਗਜੀਤ ਸਿੰਘ ਅੰਮਿ੍ਤਸਰ ਸਮੇਤ ਪੁਲਿਸ ਪਾਰਟੀ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ।