ਸਟਾਫ ਰਿਪੋਰਟਰ, ਪਠਾਨਕੋਟ : ਹਿੰਦੂ ਸਿੱਖ ਏਕਤਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ ਦੇ ਪੁੱਤਰ ਅਵਤਾਰ ਸਿੰਘ ਮੱਖੂ ਦੀ ਬੀਤੀ ਰਾਤ ਸ਼ਹਿਰ ਦੇ ਪੰਗੌਲੀ ਚੈਕ ਨੇੜੇ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ। ਅਵਤਾਰ ਸਿੰਘ ਮੱਕੂ ਸਕੂਟੀ ਦੇ ਡਿਫੈਂਸ ਰੋਡ 'ਤੇ ਇਕ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਦੋਸਤ ਰਾਹੁਲ ਨਾਲ ਵਾਪਸ ਆ ਰਿਹਾ ਸੀ ਕਿ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਦੇ ਪਰਖੱਚੇ ਉੱਡ ਗਏ ਅਵਤਾਰ ਸਿੰਘ ਮੱਖੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਨਾਲ ਆਏ ਰਾਹੁਲ ਨਿਵਾਸੀ ਭਦੌੜਿਆ ਨੂੰ ਅਮਨਦੀਪ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਕਿਉਂਕਿ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਸ਼ਾਹਪੁਰਕੰਡੀ ਪੁਲਿਸ ਨੇ ਕਾਰ ਚਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ ਅਧੀਨ ਕੇਸ ਨੰਬਰ 101 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਵਤਾਰ ਸਿੰਘ ਮੱਖੂ ਦਾ ਅੱਜ ਬਾਅਦ ਦੁਪਹਿਰੇ ਸ਼ਹਿਰ ਦੇ ਸਿਵਲ ਹਸਪਤਾਲ ਦੇ ਸਾਮ੍ਹਣੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਵਿੱਚ ਸ਼ਹਿਰ ਦੇ ਆਏ ਪਤਵੰਤੇ ਸੱਜਣਾਂ ਨੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਵਿਧਾਇਕ ਅਮਿਤ ਵਿਜ, ਮੇਅਰ ਅਨਿਲ ਵਾਸੂਦੇਵਾ, ਐੱਸਕੇ ਪੁੰਜ, ਮਾਸਟਰ ਮੋਹਨ ਲਾਲ, ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ, ਜਨਰਲ ਸਕੱਤਰ ਸਮੀਰ ਸ਼ਾਰਦਾ, ਨਰਿੰਦਰ ਵਾਲੀਆ, ਸਰਨਾ ਤੋਂ ਬਲਜੀਤ ਮਹਾਜਨ, ਜ਼ਿਲ੍ਹਾ ਇੰਚਾਰਜ ਵਪਾਰ ਮੰਡਲ ਭਾਰਤ ਮਹਾਜਨ, ਜਨਰਲ ਸਕੱਤਰ ਰਾਜੇਸ਼ ਪੁਰੀ, ਰਮਨ ਹਾਂਡਾ ਸ਼ਾਮਲ ਹੋਏ , ਜ਼ਿਲ੍ਹਾ ਯੂਥ ਵਪਾਰ ਮੰਡਲ ਵਲੋਂ ਅਸ਼ੀਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਮਿਤ ਨਾਇਰ, ਨਵਜੋਤ ਨਾਇਰ, ਡਾ: ਮੋਹਨ ਲਾਲ ਅੱਤਰੀ, ਡਾ: ਗੁਰਬਖਸ਼ ਚੌਧਰੀ, ਡਾ: ਭੁਪਿੰਦਰ ਕੰਵਰ, ਡਾ. ਰਸੇਮ ਸਿੰਘ, ਰਮਨ ਹਾਂਡਾ, ਡਾ ਓ ਪੀ ਵਿੱਗ, ਹਰੀ ਮੋਹਨ ਬਿੱਟਾ, ਪ੍ਰਦੀਪ ਮਹਿੰਦਰੂ, ਅਸ਼ਵਨੀ ਆਸ਼ੂ, ਡਾ ਸੰਜੇ, ਵਿਜੇ ਚੋਪੜਾ, ਆਰ ਸਿੰਘ, ਹਰਸਿਮਰਨਜੀਤ ਸਿੰਘ, ਵਿਕਾਸ ਸ਼ਰਮਾ, ਕੰਵਰਜੀਤ ਮਾਨੂ ਸਮੇਤਸਮੂਹ ਪੱਤਰਕਾਰਾਂ ਅਤੇ ਸਵੈ-ਸੇਵੀ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ