ਪਵਨ ਤੇ੍ਹਨ, ਬਟਾਲਾ

ਸਮਾਧ ਰੋਡ ਬਟਾਲਾ ਸਥਿਤ ਈਪੀਐੱਫ ਦਫ਼ਤਰ ਸਾਹਮਣੇ ਕੁਝ ਰਿਟਾਇਰਡ ਅਧਿਆਪਕਾਂ ਵੱਲੋਂ ਧਰਨਾ ਲਗਾਇਆ ਗਿਆ, ਜਿਸ ਵਿਚ ਉਨਾਂ੍ਹ ਨੇ ਡੀਏਵੀ ਸੰਸਥਾ 'ਤੇ ਦੋਸ਼ ਲਗਾਇਆ ਹੈ ਕਿ ਉਨਾਂ੍ਹ ਵੱਲੋਂ ਨੌਕਰੀ ਦੌਰਾਨ ਹਰ ਮਹੀਨੇ ਜੋ ਈਪੀਐੱਫ ਕੱਟਿਆ ਜਾਂਦਾ ਸੀ। ਉਸ ਦਾ ਸਬੰਧਤ ਦਫਤਰ ਨੂੰ ਕੋਈ ਰਿਕਾਰਡ ਨਹੀਂ ਭੇਜਿਆ ਗਿਆ, ਜਿਸ ਕਾਰਨ ਉਨਾਂ੍ਹ ਨੂੰ ਆਪਣੀ ਨੌਕਰੀ ਸਮੇਂ ਵਿੱਚ ਕਟਵਾਇਆ ਪੀਐੱਫ ਨਹੀਂ ਮਿਲ ਰਿਹਾ। ਉਕਤ ਅਧਿਆਪਕ ਹਰੀਸ਼ ਕੁਮਾਰ ਅਤੇ ਸੁਖਦੇਵ ਸਿੰਘ ਧੁੱਪਸੜੀ ਨੇ ਪ੍ਰਰੈੱਸ ਨੂੰ ਦੱਸਿਆ ਕਿ ਉਨਾਂ੍ਹ ਨੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਚ ਬਤੌਰ ਅਧਿਆਪਕ ਕਰੀਬ ਗਿਆਰਾਂ ਸਾਲ ਨੌਕਰੀ ਕੀਤੀ ਸੀ, ਪਰ ਜਦ ਉਨਾਂ੍ਹ ਨੇ ਆਪਣੇ ਫੰਡ ਕਟੌਤੀ ਬਾਰੇ ਜਾਣਕਾਰੀ ਮੰਗਣੀ ਚਾਹੀ ਤਾਂ ਉਨਾਂ੍ਹ ਨੂੰ ਉਸੇ ਸਮੇਂ ਦੌਰਾਨ ਜਬਰੀ ਰਿਟਾਇਰ ਕਰ ਦਿੱਤਾ। ਇਸ ਸਮੇਂ ਦੌਰਾਨ ਸੁਖਦੇਵ ਸਿੰਘ ਨੇ ਟਿ੍ਬਿਊਨਲ ਵਿੱਚ ਕੇਸ ਕਰਕੇ ਆਪਣੇ ਕੁਝ ਫੰਡ 2018 ਅਤੇ 2022 ਵਿੱਚ ਵਸੂਲ ਕੀਤੇ, ਪਰ ਫਿਰ ਵੀ ਉਨਾਂ੍ਹ ਨੂੰ ਨੌਕਰੀ ਦੌਰਾਨ ਕੱਟਿਆ ਈਪੀਐੱਫ ਫੰਡ ਸਬੰਧਤ ਦਫ਼ਤਰ ਵਿੱਚ ਰਿਕਾਰਡ ਨਾ ਹੋਣ ਕਾਰਨ ਨਹੀਂ ਮਿਲ ਰਿਹਾ। ਇਸ ਲਈ ਉਨਾਂ੍ਹ ਨੇ ਸਬੰਧਤ ਦਫ਼ਤਰ ਮੂਹਰੇ ਧਰਨਾ ਦੇ ਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨਾਂ੍ਹ ਨਾਲ ਹੋਏ ਧੋਖੇ ਦੀ ਜਾਂਚ ਕਰਕੇ ਉਕਤ ਦੋਸ਼ੀ ਅਧਿਕਾਰੀਆਂ ਖ਼ਲਿਾਫ਼ ਕਾਰਵਾਈ ਕੀਤੀ ਜਾਵੇ ਅਤੇ ਉਨਾਂ੍ਹ ਦਾ ਬਣਦਾ ਈਪੀਐੱਫ ਫੰਡ ਦਿਵਾਇਆ ਜਾਵੇ। ਇਸ ਸਬੰਧ ਵਿਚ ਮੌਕਾ 'ਤੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਆਫਿਸ਼ਲੀ ਪਿੰ੍ਸੀਪਲ ਵਿਜੇ ਕੁਮਾਰ ਨੇ ਪ੍ਰਰੈੱਸ ਨੂੰ ਦੱਸਿਆ ਕਿ ਸੰਸਥਾ ਵੱਲੋਂ ਪੱਕੇ ਮੁਲਾਜ਼ਮਾਂ ਦਾ ਹੀ ਈਪੀਐੱਫ ਫੰਡ ਕੱਟਿਆ ਜਾਂਦਾ ਹੈ ਤੇ ਕੱਚੇ ਤੌਰ 'ਤੇ ਰੱਖੇ ਮੁਲਾਜ਼ਮਾਂ ਦਾ ਕੋਈ ਫੰਡ ਨਹੀਂ ਕੱਟਿਆ ਜਾਂਦਾ। ਇਸੇ ਤਰਾਂ੍ਹ ਇਨਾਂ੍ਹ ਦਾ ਵੀ ਕੋਈ ਫੰਡ ਨਹੀਂ ਕੱਟਿਆ ਗਿਆ। ਉਨਾਂ੍ਹ ਕਿਹਾ ਕਿ ਵੈਸੇ ਵੀ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਜਾਂਚ ਅਧੀਨ ਹੈ। ਸੰਸਥਾ ਇਸ ਸਬੰਧ ਵਿਚ ਜਾਂਚ ਕਰ ਰਹੀ ਹੈ।