style="text-align: justify;"> ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਕਲਾਨੌਰ ਬਟਾਲਾ ਮਾਰਗ 'ਤੇ ਪੈਂਦੇ ਅੱਡਾ ਖੁਸ਼ੀਪੁਰ ਨੇੜੇ ਇਕ ਕਾਰ ਅੱਗੇ ਜਾ ਰਹੀ ਟਰਾਲੀ ਵਿਚ ਜਾ ਵੱਜੀ। ਹਾਦਸੇ 'ਚ ਕਾਰ ਸਵਾਰ ਸੇਵਾਮੁਕਤ ਸੂਬੇਦਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਨੂੰ ਕੁਵਿਡ ਕਾਰ 'ਚ ਸੇਵਾ ਮੁਕਤ ਸੂਬੇਦਾਰ ਗੁਲਜਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਗਾਹਲੜੀ ਬਟਾਲਾ ਸਾਈਡ ਤੋਂ ਕਲਾਨੌਰ ਨੂੰ ਜਾ ਰਿਹਾ ਸੀ ਕਿ ਕਾਰ ਅੱਗੇ ਜਾ ਰਹੀ ਟਰਾਲੀ ਪਿੱਛੇ ਜਾ ਟਕਰਾਈ। ਜ਼ਖ਼ਮੀ ਗੁਲਜਾਰ ਸਿੰਘ ਨੂੰ ਉਥੇ ਮੌਜੂਦ ਲੋਕਾਂ ਨੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ। ਇਸ ਸਬੰਧੀ ਪੁਲਸ ਥਾਣਾ ਕਲਾਨੌਰ ਦੇ ਐੱਸਐੱਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਕਲਾਨੌਰ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।