ਸੁਖਦੇੇਵ ਸਿੰਘ, ਬਟਾਲਾ

ਹੋਮ ਗਾਰਡ ਦਫ਼ਤਰ ਬਟਾਲਾ ਵਿਖੇ ਸੇਵਾ ਮੁਕਤੀ ਵਿਦਾਇਗੀ ਸਮਾਰੋਹ ਕੀਤਾ ਗਿਆ, ਜਿਸ ਵਿਚ ਸੇਵਾ ਮੁਕਤ 14 ਜਵਾਨ ਪ੍ਰਸ਼ੋਤਮ ਸਿੰਘ, ਗੁਲਜ਼ਾਰ ਸਿੰਘ ਬਲਬੀਰ ਸਿੰਘ, ਹਰਮੀਤ ਸਿੰਘ, ਅਮਰਜੀਤ ਸਿੰਘ, ਸੁਰਜਨ ਸਿੰਘ, ਦਰਸ਼ਨ ਲਾਲ, ਰਛਪਾਲ, ਗੁਰਮੇਜ ਸਿੰਘ, ਬਲਕਾਰ ਸਿੰਘ, ਗੁਲਜ਼ਾਰ ਮਸੀਹ, ਗੁਰਮੇਜ ਸਿੰਘ, ਬੀਰੋ ਦੇਵੀ ਤੇ ਗੁਲਜ਼ਾਰ ਸਿੰਘ ਨੂੰ ਸਨਮਾਨਿਤ ਕਰਨ ਦੇ ਨਾਲ ਵਿਭਾਗ ਵਲੋਂ ਸੇਵਾ ਮੁਕਤੀ ਮੌਕੇ ਬਣਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਮਨਪ੍ਰਰੀਤ ਸਿੰਘ ਰੰਧਾਵਾ ਨੇ ਸੇਵਾ ਮੁਕਤ ਹੋਣ ਵਾਲੇ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਜਵਾਨਾਂ ਨੇ ਦੇਸ਼ ਤੇ ਰਾਜ ਪ੍ਰਤੀ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਕਿਸੇ ਵੀ ਅੌਖੇ ਸਮੇਂ ਪੂਰੇ ਨਿਡਰਤਾ, ਸਮਰਪਣ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਕੇ ਵਿਭਾਗ ਦੀਆਂ ਸ਼ਾਨਦਾਰ ਰਿਵਾਇਤਾਂ ਨੂੰ ਖਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੋਮ ਗਾਰਡਜ਼ ਦੇ ਜਵਾਨ ਲਾਅ ਐਂਡ ਆਰਡਰ ਡਿਊਟੀਆਂ ਦੇ ਨਾਲ ਐੱਫਸੀਆਈ, ਰੇਲਵੇ ਪੁਲਿਸ (ਜੀਆਰਪੀ), ਸਰਕਾਰੀ ਹਸਪਤਾਲਾਂ, ਓਐੱਨਜੀ ਪਲਾਟਾਂ ਅਤੇ ਦੇਸ਼ ਦੇ ਵੱਖ ਵੱਖ ਰਾਜਾਂ 'ਚ ਇਲੈਕਸ਼ਨ ਡਿਊਟੀਆਂ ਵੀ ਸਫਲਤਾ ਨਾਲ ਨਿਭਾਉਂਦੇ ਹਨ। ਇਸ ਤੋਂ ਇਲਾਵਾ ਜਵਾਨਾਂ ਨੇ ਸਿਵਲ ਡਿਫੈਂਸ ਨਾਲ ਨਿਸ਼ਕਾਮ ਸੇਵਾ ਵਿਚ ਵੀ ਯੋਗਦਾਨ ਪਾਇਆ ਹੈ। ਇਸ ਮੌਕੇ ਮਨਜੀਤ ਸਿੰਘ ਪੀ/ਸੀ, ਸਟੋਰ ਸੁਪਰਡੈਂਟ ਕੰਵਲਜੀਤ ਸਿੰਘ, ਪੋਸਟ ਵਾਰਡਨ ਹਰਬਖਸ਼ ਸਿੰਘ, ਸੈਕਟਰ ਵਾਰਡਨ ਹਰਪ੍ਰਰੀਤ ਸਿੰਘ, ਕੰਪਨੀ ਕਮਾਂਡਰ ਬਲਕਾਰ ਚੰਦ, ਜਗਰੂਪ ਸਿੰਘ, ਦਵਿੰਦਰ ਸਿੰਘ ਗੁਰਪ੍ਰਰੀਤ ਰੰਧਾਵਾ, ਬਲਵਿੰਦਰ ਸਿੰਘ ਗਾਰਦ ਇੰਚਾਰਜ ਦੇ ਨਾਲ ਨੰ.2 ਬਨ ਦਾ ਸਟਾਫ ਤੇ ਹੋਰ ਅਹੁਦੇਦਾਰ ਹਾਜ਼ਰ ਸਨ।