ਲਖਬੀਰ ਖੁੰਡਾ,ਧਾਰੀਵਾਲ : ਥਾਣਾ ਧਾਰੀਵਾਲ ਦੀ ਪੁਲਿਸ ਨੇ ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਆਲੋਵਾਲ ਦੇ ਰਹਿਣ ਵਾਲੇ ਰੁਲਦੂ ਮਸੀਹ ਪੁੱਤਰ ਲਾਲ ਮਸੀਹ ਦੇ ਘਰ ਛਾਪੇਮਾਰੀ ਕਰ ਕੇ 200 ਲੀਟਰ ਲਾਹਣ ਅਤੇ 7500 ਐੱਮ ਐੱਲ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਰੁਲਦੂ ਮਸੀਹ ਵਿਰੁੱਧ ਕੇਸ ਦਰਜ ਕਰ ਕੇ ਉਸਨੂੰ ਗਿ੍ਫ਼ਤਾਰ ਕਰ ਲਿਆ।