ਪੱਤਰ ਪ੍ਰਰੇਰਕ, ਗੁਰਦਾਸਪੁਰ ; ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਜ਼ਬਰ ਜਨਾਹ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਜਾਣਕਾਰੀ ਅਨੁਸਾਰ ਇੰਸਪੈਕਟਰ ਅੰਜੂ ਬਾਲਾ ਨੇ ਦੱਸਿਆ ਕਿ ਪੀੜਤ ਅੌਰਤ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਹ ਧਾਰੀਵਾਲ ਦੇ ਇਕ ਹਸਪਤਾਲ 'ਚ ਨਰਸਿੰਂਗ ਦਾ ਕੰਮ ਕਰਦੀ ਸੀ ਜਿੱਥੇ ਮੁਲਜ਼ਮ ਹਸਪਤਾਲ ਵਿਖੇ ਜੇਰੇ ਇਲਾਜ ਸੀ ਅਤੇ ਉਸ ਦੇ ਭਰਾ ਦਾ ਜਾਣਕਾਰ ਸੀ ਨੇ ਕਿਹਾ ਕਿ ਤੁਹਾਡਾ ਜੋ ਆਪਣੇ ਸਹੁਰੇ ਪਰਿਵਾਰ ਨਾਲ ਕੇਸ ਚਲਦਾ ਸੀ ਉਸਦਾ ਉਹ ਹੱਲ ਕਰਵਾ ਦੇਵੇਗਾ ਕਿਉਂਕਿ ਉਸਦੇ ਕਾਫੀ ਲੋਕ ਜਾਣਕਾਰ ਹਨ। ਜਿਸ ਨੇ ਉਸਨੂੰ ਆਪਣੀ ਗੱਲਾਂ 'ਚ ਲੈ ਲਿਆ ਤੇ ਮਿਤੀ 02.09.19 ਨੂੰ ਆਪਣੇ ਨਾਲ ਲਿਜਾ ਕੇ ਗੁਰਦਾਸਪੁਰ ਦੇ ਇਕ ਹੋਟਲ ਵਿਖੇ 10 ਦਿਨ ਰਹੇ ਅਤੇ ਉਸ ਨਾਲ ਜਬਰ ਜਨਾਹ ਕੀਤਾ।

ਪੁਲਿਸ ਵੱਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 376 ਤਹਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।