ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਕਸਬਾ ਕਲਾਨੌਰ ਦੇ ਮੌਜੋਵਾਲ ਰੋਡ 'ਤੇ ਪਿਛਲੇ ਸਮੇਂ ਦੌਰਾਨ ਆਵਾਰਾ ਗਾਵਾਂ ਦੇ ਰੈਣ ਬਸੇਰੇ ਲਈ ਬਣਾਈ ਗਈ ਗਊਸ਼ਾਲਾ (ਕੈਟਲ ਪਾਊਂਡ ਮੌਜੋਵਾਲ) ਵਿੱਚ ਬਰਸਾਤੀ ਪਾਣੀ ਖੜਾ ਹੋਣ ਕਾਰਨ ਗਾਵਾਂ ਦੇ ਪੈਰ ਖਰਾਬ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਿ੍ਸ਼ਨਾ ਗਊ ਸੇਵਾ ਕਮੇਟੀ ਦੇ ਪ੍ਧਾਨ ਤਰਸੇਮ ਲਾਲ ਮਹਾਜਨ ਨੇ 'ਜਾਗਰਣ' ਨੂੰ ਦੱਸਿਆਂ ਕਿ ਕਿ੍ਸ਼ਨਾ ਗਊ ਸੇਵਾ ਕਮੇਟੀ ਅਤੇ ਗਊ ਭਗਤਾਂ ਦੇ ਸਹਿਯੋਗ ਨਾਲ ਗਊਸ਼ਾਲਾ ਕਲਾਨੌਰ ਦੀਆਂ ਗਾਵਾਂ ਨੂੰ ਸਰਦੀ ਤੋਂ ਬਚਾਉਣ ਪੱਕੇ 'ਤੇ ਕੱਚੇ ਸੈੱਡ ਆਰਜੀ ਸੈੱਡ, ਖੁਰਲੀਆਂ, ਚਾਰਦੁਆਰੀ, ਪਿੰਜੜ੍ਹੇ ਆਦਿ ਪ੍ਬੰਧ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਗਊਸਾਲਾ ਦੇ ਚੌਗਿਰਦੇ ਵਿੱਚ ਖੜ੍ਹੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਬੰਧ ਨਾ ਹੋਣ ਕਾਰਨ ਬਰਸਾਤੀ ਪਾਣੀ ਗਊਸਾਲਾ ਦੇ ਚੋਗਿਰਦੇ ਵਿੱਚ ਖੜਾ ਰਹਿੰਦਾ ਹੈ ਜਿਸ ਕਾਰਨ ਬੇਸਹਾਰਾ ਗਾਵਾਂ ਦੇ ਪੈਰ ਮਲ ਮੂੰਤਰ ਵਾਲੇ ਪਾਣੀ ਕਾਰਨ ਖਰਾਬ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਊਆਂ ਦੀ ਸਾਂਭ ਸੰਭਾਲ ਦੇ ਮੱਦੇਨਜਰ ਚੌਗਿਰਦੇ ਵਿੱਚ ਬਰਸਾਤੀ ਪਾਣੀ ਦਾ ਪ੍ਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਗਊ ਭਗਤਾਂ ਅਤੇ ਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਬੰਧ ਕਰਨ ਵਿੱਚ ਆਪਣਾ ਸਹਿਯੋਗ ਦੇਣ।