ਸੁਖਦੇਵ ਸਿੰਘ, ਬਟਾਲਾ : ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਕਿਸਾਨ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਦੇ ਤਹਿਤ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਨੇ 26 ਜਨਵਰੀ ਦੇ ਟਰੈਕਟਰ ਪਰੇਡ ਤੋਂ ਪਹਿਲਾਂ ਬਟਾਲੇ 'ਚ ਟਰੈਕਟਰ ਮਾਰਚ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਮਜ਼ਦੂਰ ਏਕਤਾ ਝੰਡੇ ਦੇ ਤਹਿ ਥੱਲੇ 26 ਜਨਵਰੀ ਦੇ ਟਰੈਕਟਰ ਮਾਰਚ ਲੈ ਕੇ ਰਿਹਰਸਲ ਵਜੋਂ ਕਾਲਾ ਨੰਗਲ ਤੋਂ ਅਰਦਾਸ ਉਪਰੰਤ ਇਹ ਟਰੈਕਟਰ ਮਾਰਚ ਬਟਾਲਾ ਪਹੁੰਚਿਆ। ਇਹ ਟਰੈਕਟਰ ਮਾਰਚ ਕਾਲਾ ਨੰਗਲ, ਕੋਟਲਾ ਸ਼ਾਹੀਆ, ਗਿੱਲਾਂ ਵਾਲਾ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀ 'ਚ ਟਰੈਕਟਰ ਮਾਰਚ ਸ਼ੁਰੂ ਕੀਤਾ ਜੋ ਕਾਲਾ ਨੰਗਲ ਤੋਂ ਸ਼ੁਰੂ ਹੋ ਕੇ ਆਸ ਪਾਸ ਦੇ ਪਿੰਡਾਂ ਤੋਂ ਹੁੰਦਾ ਹੋਇਆ ਬਟਾਲਾ ਦੇ ਬਾਜ਼ਾਰਾਂ 'ਚ ਹੋ ਕੇ ਵਾਪਸ ਬਾਈਪਾਸ ਗੁਰਦਾਸਪੁਰ ਰੋਡ ਰਾਹੀਂ ਕਾਲਾ ਨੰਗਲ ਵਿਖੇ ਜਾ ਕੇ ਸਮਾਪਤ ਹੋਇਆ। ਮਾਰਚ ਦੇ ਪ੍ਰਬੰਧਕਾਂ ਸੁਖਜਿੰਦਰ ਸਿੰਘ ਪੱਪੂ, ਹਰਦੇਵ ਸਿੰਘ ਕਾਲਾਨੰਗਲ, ਦਵਿੰਦਰ ਸਿੰਘ ਕਾਲਾ ਨੰਗਲ, ਸਰਪੰਚ ਜਤਿੰਦਰ ਸਿੰਘ, ਸੁਰਿੰਦਰ ਸਿੰਘ ਕੋਟਲਾ ਸ਼ਾਹੀਆ, ਹਰਪਿੰਦਰ ਸਿੰਘ, ਸੁਰਿੰਦਰਜੀਤ ਸਿੰਘ ਸ਼ਾਹ, ਵੀਰਮ ਸਿੰਘ ਵੋਹਰਾ, ਗੁਰਦੀਪ ਸਿੰਘ ਟੋਨਾ, ਨਵਜੋਤ ਸਿੰਘ ਜੱਟ, ਤਲਵਿੰਦਰ ਸਿੰਘ ਰਾਜੂ, ਹਰਪ੍ਰਰੀਤ ਸਿੰਘ ਮਠਾਰੂ, ਮੁਖਤਾਰ ਸਿੰਘ ਆਦਿ ਨੇ ਪ੍ਰਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਇਹ ਟਰੈਕਟਰ ਮਾਰਚ ਗੁਰਦਾਸਪੁਰ ਰੋਡ, ਜਲੰਧਰ ਰੋਡ ਤੋਂ ਹੋ ਕੇ ਗਾਂਧੀ ਚੌਂਕ ਪਹੁੰਚਿਆ, ਜਿਥੇ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਏ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਰੀਕ 'ਤੇ ਤਰੀਕ ਦੇ ਕੇ ਕਿਸਾਨਾਂ ਨੂੰ ਉਲਝਾਈ ਜਾ ਰਹੀ ਹੈ ਜੋ ਕੇਂਦਰ ਸਰਕਾਰ ਦੇ ਹੱਕ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਮਾਰਚ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਸਮਰਪਿਤ ਹੈ ਤੇ ਰਿਹਰਸਲ ਵਜੋਂ ਮਾਰਚ ਕੱਿਢਆ ਗਿਆ ਹੈ। ਟਰੈਕਟਰ ਮਾਰਚ ਗਾਂਧੀ ਚੌਂਕ ਤੋਂ ਡੇਰਾ ਰੋਡ, ਬਾਈਪਾਸ ਗੁਰਦਾਸਪੁਰ ਰੋਡ ਦੋ ਹੁੰਦਾ ਹੋਇਆ ਸ਼ੂਗਰ ਮਿੱਲ ਬਟਾਲਾ ਪਹੁੰਚਿਆ ਜਿੱਥੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

-ਹਜ਼ਾਰਾਂ ਟਰੈਕਟਰ ਬਣੇ ਰੈਲੀ ਦਾ ਹਿੱਸਾ

ਕਿਸਾਨੀ ਸੰਘਰਸ਼ ਦੇ ਹੱਕ 'ਚ ਬਟਾਲਾ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰ ਤੋਂ ਵੀ ਟਰੈਕਟਰ ਮਾਰਚ ਬਟਾਲਾ ਪਹੁੰਚਿਆ ਇਨ੍ਹਾਂ ਦੋਨਾਂ ਟਰੈਕਟਰ ਮਾਰਚਾਂ 'ਚ ਹਜਾਰਾਂ ਟਰੈਕਟਰ ਸ਼ਾਮਲ ਸਨ। ਕਿਸਾਨੀ ਨਾਲ ਸਬੰਧਤ ਝੰਡਿਆਂ ਨਾਲ ਸ਼ਿੰਗਾਰੇ ਟਰੈਕਟਰ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਟਰੈਕਟਰ 'ਚ ਜਿਥੇ ਬਜੁਰਗ ਵੀ ਸ਼ਾਮਲ ਸਨ ਉੱਥੇ ਨਾਲ ਹੀ ਛੋਟੀ ਉਮਰ ਦੇ ਬੱਚੇ ਵੀ ਟਰੈਕਟਰ ਚਲਾ ਰਹੇ ਸਨ। ਸ੍ਰੀ ਹਰਗੋਬਿੰਦਪੁਰ ਤੋਂ ਆਏ ਟਰੈਕਟਰ ਮਾਰਚ ਨੇ ਐੱਸਡੀਐੱਮ ਬਟਾਲਾ ਨੂੰ ਕੇਂਦਰ ਸਰਕਾਰ ਦੇ ਨਾਮ ਮੰਗ ਪੱਤਰ ਵੀ ਸੌਂਪਿਆ।