ਨਰੇਸ਼ ਕਾਲੀਆ, ਗੁਰਦਾਸਪੁਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਬਲਾਕ ਧਾਰੀਵਾਲ ਦੇ ਪ੍ਰਸ਼ਨੋਤਰੀ ਮੁਕਾਬਲੇ ਸਸਸਸ ਸੋਹਲ ਦੇ ਇੰਚਾਰਜ ਦੀ ਦੇਖ ਰੇਖ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਲੱਖਣ ਕਲਾਂ ਦੀ ਟੀਮ ਵਿਚ ਸ਼ਾਮਲ ਸੁਮਨਪ੍ਰਰੀਤ ਕੌਰ ਅਤੇ ਤਾਨੀਆ (ਕਲਾਸ ਦਸਵੀਂ) ਨੇ ਸੈਕੰਡਰੀ ਵਰਗ ਵਿਚ ਪਹਿਲਾ ਸਥਾਨ ਪ੍ਰਰਾਪਤ ਕੀਤਾ। ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਅਜਿਹੀਆਂ ਪ੍ਰਰਾਪਤੀਆਂ ਹਾਸਲ ਹੁੰਦੀਆਂ। ਉਪਰੋਕਤ ਸ਼ਬਦਾਂ ਨਾਲ ਪ੍ਰਰੇਰਿਤ ਕਰਦੇ ਹੋਏ ਮੁੱਖ ਅਧਿਆਪਕਾਂ ਨਿਰਮਲਾ ਦੇਵੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਵਰਿੰਦਰ ਕੁਮਾਰ, ਸਤਿੰਦਰ ਮੋਹਨ, ਦਿਲਦਾਰ ਭੰਡਾਲ, ਸੁਭਾਸ਼ ਚੰਦਰ, ਨੀਨਾ ਸ਼ਰਮਾ, ਮੀਨਾ ਸ਼ਰਮਾ, ਸਲਵਿੰਦਰ ਕੁਮਾਰ, ਮਨਿੰਦਰਜੀਤ ਸਿੰਘ, ਸੰਦੀਪ, ਗੁਰਮੁੱਖ ਸਿੰਘ ਆਦਿ ਹਾਜ਼ਰ ਸਨ।