ਆਕਾਸ਼, ਗੁਰਦਾਸਪੁਰ: ਵੀਰਵਾਰ ਨੂੰ ਸ਼ਹਿਰ ’ਚ ਹੋਈ ਬਾਰਿਸ਼ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਇਸ ਦੌਰਾਨ ਗੁਰਦਾਸਪੁਰ ਤੋਂ ਕਰੀਬ 150 ਕਿਲੋਮੀਟਰ ਦੂਰ ਧੌਲਾਧਾਰ ਦੀਆਂ ਪਹਾੜੀਆਂ ਸਾਫ਼ ਨਜ਼ਰ ਆ ਰਹੀਆਂ ਸਨ। ਜਿਸ ਦੀ ਡੀਸੀ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਇਕ ਆਕਰਸ਼ਕ ਫੋਟੋ ਖਿੱਚ ਕੇ ਆਪਣੇ ਟਵਿੱਟਰ ’ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਦੌਰ ’ਚ ਲਾਕਡਾਊਨ ਦੌਰਾਨ ਅਜਿਹਾ ਸਾਫ਼ ਮੌਸਮ ਦੇਖਿਆ ਗਿਆ ਸੀ। ਉਸ ਸਮੇਂ ਵੀ ਇਹ ਪਹਾੜੀਆਂ ਗੁਰਦਾਸਪੁਰ ਤੋਂ ਦੇਖੀਆਂ ਜਾ ਸਕਦੀਆਂ ਸਨ। ਸ਼ੁੱਕਰਵਾਰ ਨੂੰ ਸਵੇਰ ਦੀ ਸੈਰ ਲਈ ਗਏ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਨ੍ਹਾਂ ਪਹਾੜੀਆਂ ਦੀ ਇਕ ਖ਼ੂਬਸੂਰਤ ਫੋਟੋ ਸਾਂਝੀ ਕੀਤੀ। ਇਸ ਤੋਂ ਬਾਅਦ ਸ਼ਹਿਰ ਦੇ ਕਈ ਲੋਕਾਂ ਨੇ ਵੀ ਇਸ ਫੋਟੋ ਨੂੰ ਅੱਗੇ ਸ਼ੇਅਰ ਕੀਤਾ ਹੈ।

Posted By: Sandip Kaur