ਆਕਾਸ਼, ਗੁਰਦਾਸਪੁਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਦਸਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ 'ਚ ਸਾਲ 2022 'ਚ ਸੂਬੇ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲਾ ਜ਼ਿਲ੍ਹਾ ਗੁਰਦਾਸਪੁਰ ਇਸ ਵਾਰ ਚੌਥੇ ਸਥਾਨ 'ਤੇ ਖਿਸਕ ਗਿਆ ਹੈ। ਇੱਥੇ ਇਹ ਦਿਲਚਸਪ ਇੱਤਫਾਕ ਹੀ ਕਿਹਾ ਜਾਏਗਾ ਕਿ ਇਸ ਵਾਰ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਕਹਾਣੀ ਬਿਲਕੁਲ ਉਲਟ ਨਜ਼ਰ ਆਈ। ਦੋ ਦਿਨ ਪਹਿਲਾ ਜਾਰੀ ਹੋਏ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਹੈਰਾਨੀਜਨਕ ਛੜੱਪਾ ਮਾਰਦਿਆਂ ਪੰਜਾਬ ਭਰ ਵਿੱਚ ਫਾਡੀ ਤੋਂ ਟਾਪ ਵਿੱਚ ਪਹੁੰਚ ਗਿਆ ਸੀ। ਦਸਵੀ ਦੀ ਗਲ ਕਰੀਏ ਤਾਂ ਹਾਲਾਂਕਿ 23 ਜਿਲਿ੍ਹਆਂ ਵਿੱਚੋਂ ਚੌਥਾ ਨੰਬਰ ਵੀ ਕੋਈ ਮਾੜਾ ਨਹੀਂ ਕਿਹਾ ਜਾਵੇਗਾ ਪਰ ਪਿਛਲੇ ਸਾਲ ਨਾਲੋਂ ਦਰਜ ਕੀਤੀ ਗਿਰਾਵਟ ਨੂੰ ਨਕਾਰਿਆ ਵੀ ਨਹੀਂ ਜਾ ਸਕਦਾ। ਜੇਕਰ ਮੈਰਿਟ ਦੀ ਗੱਲ ਕਰੀਏ ਤਾਂ ਕੁੜੀਆਂ ਨੇ ਇੱਕ ਵਾਰ ਫਿਰ ਲੜਕਿਆਂ ਨੂੰ ਇਸ ਵਿੱਦਿਅਕ ਮੁਕਾਬਲੇ ਵਿੱਚ ਪਛਾੜ ਦਿੱਤਾ ਹੈ। ਇਸ ਵਾਰ ਮੈਰਿਟ 'ਚ ਸਥਾਨ ਹਾਸਲ ਕਰਨ ਵਾਲੇ 15 ਵਿਦਿਆਰਥੀਆਂ 'ਚੋਂ 13 ਲੜਕੀਆਂ ਹਨ, ਜਦਕਿ ਸਿਰਫ 2 ਲੜਕੇ ਹੀ ਮੈਰਿਟ 'ਚ ਸਥਾਨ ਹਾਸਲ ਕਰ ਸਕੇ ਹਨ। ਜ਼ਿਲ੍ਹੇ ਵਿੱਚ ਪਾਸ ਪ੍ਰਤੀਸ਼ਤਤਾ 'ਚ ਵੀ 0.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2022 ਵਿੱਚ ਜ਼ਿਲ੍ਹੇ ਦੇ ਕੁੱਲ 19674 ਬੱਚਿਆਂ ਨੇ ਦਸਵੀਂ ਜਮਾਤ ਦੀ ਪ੍ਰਰੀਖਿਆ ਦਿੱਤੀ ਸੀ, ਜਿਨਾਂ੍ਹ ਵਿੱਚੋਂ 19580 ਬੱਚੇ ਪਾਸ ਹੋਏ ਸਨ। ਉਸ ਸਮੇਂ ਜ਼ਿਲ੍ਹੇ ਦੀ ਪਾਸ ਪ੍ਰਤੀਸ਼ਤਤਾ 99.52 ਸੀ। ਇਸ ਸਾਲ ਦੇ ਨਤੀਜੇ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਕੁੱਲ 18971 ਬੱਚੇ ਪ੍ਰਰੀਖਿਆ ਵਿੱਚ ਬੈਠੇ ਸਨ, ਜਿਨਾਂ੍ਹ ਵਿੱਚੋਂ 18710 ਬੱਚੇ ਪਾਸ ਐਲਾਨੇ ਗਏ ਹਨ। ਇਸ ਵਾਰ ਪਾਸ ਪ੍ਰਤੀਸ਼ਤਤਾ ਘੱਟ ਕੇ 98.62 ਰਹਿ ਗਈ ਹੈ। ਭਾਵੇਂ ਸਿੱਖਿਆ ਵਿਭਾਗ ਮਿਸ਼ਨ 100 ਫੀਸਦੀ ਅੱਗੇ ਵੱਧ ਰਿਹਾ ਸੀ, ਪਰ ਜ਼ਿਲ੍ਹੇ ਦੇ ਨਤੀਜਿਆਂ ਵਿੱਚ ਆਈ ਗਿਰਾਵਟ ਨੇ ਇਸ ਮੁਹਿੰਮ ਨੂੰ ਕੁਝ ਹੱਦ ਤੱਕ ਝਟਕਾ ਦਿੱਤਾ ਹੈ।

ਜ਼ਿਲ੍ਹਾ ਗੁਰਦਾਸਪੁਰ ਦੇ ਮੈਰਿਟ ਹੋਲਡਰ ਬੱਚੇ

1- ਅਭਿਸ਼ੇਕ ਪੁੱਤਰ ਨਰਿੰਦਰ ਪਾਲ ਸ਼ਹੀਦ ਸਿਪਾਹੀ ਗੁਰਬਖਸ਼ ਸਿੰਘ ਸੀਸੈ. ਸਕੂਲ ਨੈਨਾਕੋਟ 98.31 ਫੀਸਦ

2- ਚੇਤਨਾ ਪੁੱਤਰੀ ਨਰੇਸ਼ ਕੁਮਾਰ ਸਰਦਾਰ ਚਰਨ ਸਿੰਘ ਮੈਮੋਰੀਅਲ ਗਿਆਨ ਅੰਜੂਨ ਹਾਈ ਸਕੂਲ ਭੈਣੀ ਮਿਆਂ ਖਾਂ 98.15 ਫੀਸਦ

3- ਮਹਿਕਦੀਪ ਕੌਰ ਪੁੱਤਰੀ ਗੁਰਪਾਲ ਸਿੰਘ ਗੁਰੂ ਰਾਮ ਦਾਸ ਅਕੈਡਮੀ ਰਿਆਲੀ ਕਲਾਂ 97.85 ਫੀਸਦ

4- ਸ਼ਬਰੂਪ ਜੋਤ ਕੌਰ ਪੁੱਤਰੀ ਹਰਬਲਦੇਵ ਸਿੰਘ ਸਰਕਾਰੀ ਹਾਈ ਸਕੂਲ ਗਿਲ੍ਹਾਵਾਲੀ 97.85ਫੀਸਦ

5- ਖੁਸ਼ਦੀਪ ਕੌਰ ਪੁੱਤਰੀ ਬਰਿੰਦਰ ਸਿੰਘ ਸੈਂਟਰਲ ਪਬਲਿਕ ਸਕੂਲ ਘੁਮਾਣ 97.69 ਫੀਸਦ

6- ਹਰਮਨਪ੍ਰਰੀਤ ਕੌਰ ਪੁੱਤਰੀ ਜਸਪਿੰਦਰ ਸਿੰਘ ਸ੍ਰੀ ਗੁਰੂ ਤੇਗ ਬਹਾਦੁਰ ਸੀਸੈ. ਸਕੂਲ ਹਸਨਪੁਰ ਬਟਾਲਾ 97.69

7- ਅਰਸ਼ਿਤਬੀਰ ਕੌਰ ਪੁੱਤਰੀ ਸਲਵੰਤ ਸਿੰਘ ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਹਰਚੋਵਾਲ 97.69 ਫੀਸਦ

8- ਸ਼ਰਨਪ੍ਰਰੀਤ ਕੌਰ ਪੁੱਤਰੀ ਸੰਦੀਪ ਸਿੰਘ ਸੈਂਟਰਲ ਪਬਲਿਕ ਸਕੂਲ ਘੁਮਾਣ 97.38 ਫੀਸਦ

9- ਜਸ਼ਨਪ੍ਰਰੀਤ ਕੌਰ ਪੁੱਤਰੀ ਕ੍ਰਿਸ਼ਨ ਗੋਪਾਲ ਸਿੰਘ ਸਰਦਾਰ ਚਰਨ ਸਿੰਘ ਮੈਮੋਰੀਅਲ ਗਿਆਨ ਅੰਜੂਨ ਹਾਈ ਸਕੂਲ ਭੈਣੀ ਮਿਆਂ ਖਾਂ 97.38 ਫੀਸਦ

10- ਕਰਿਤਿਕਾ ਪੁੱਤਰੀ ਤਰਸੇਮ ਸਿੰਘ ਸਰਕਾਰੀ ਕੰਨਿਆ ਸੀਸੈ. ਬਟਾਲਾ 97.38 ਫੀਸਦ

11- ਨਵਰੋਜ ਕੌਰ ਪੁੱਤਰੀ ਮਨਜਿੰਦਰ ਸਿੰਘ ਸੈਂਟਰਲ ਪਬਲਿਕ ਸਕੂਲ ਘੁਮਾਣ 97.23 ਫੀਸਦ

12- ਰੋਸ਼ਨੀ ਪੁੱਤਰੀ ਰਮੇਸ਼ ਕੁਮਾਰ ਸਰਕਾਰੀ ਕੰਨਿਆ ਸੀਸੈ ਕੈਂਪ ਬਟਾਲਾ 97.23 ਫੀਸਦ

13- ਹਰਪ੍ਰਰੀਤ ਕੌਰ ਪੁੱਤਰੀ ਅਨੂਪ ਸਿੰਘ ਸਿੱਖ ਹੈਰੀਟੇਜ ਮਾਡਲ ਹਾਈ ਸਕੂਲ ਹਰਚੋਵਾਲ 97.23ਫੀਸਦ

14- ਅਰਸ਼ਨੂਰ ਕੌਰ ਪੁੱਤਰੀ ਗੁਰਵਿੰਦਰ ਸਿੰਘ ਛੋਟਾ ਘੱਲੂਘਾਰਾ ਮੈਮੋਰੀਅਲ ਸਕੂਲ ਕਾਹਨੂੰਵਾਨ 97.23 ਫੀਸਦ

15- ਲਵਪ੍ਰਰੀਤ ਸਿੰਘ ਪੁੱਤਰ ਰਣਜੀਤ ਸਿੰਘ ਐੱਸਡੀ ਮਾਡਰਨ ਹਾਈ ਸਕੂਲ ਦੀਨਾਨਗਰ 97.08 ਫੀਸਦ