ਬਟਾਲਾ: ਕੀੜੀ ਮਿੱਲ ਦੇ ਬਿਆਸ ਦਰਿਆ ਵਿੱਚ ਪਾਣੀ ਸੁੱਟਣ ਦੀ ਖ਼ਬਰ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਟਾਲਾ ਵੱਲੋਂ ਮਿੱਲ ਦੇ ਆਸ-ਪਾਸ ਦੇ ਨਜ਼ਦੀਕ ਪੈਂਦੇ ਨਾਲੇ ਅਤੇ ਬਿਆਸ ਦਰਿਆ ਦੇ ਪਾਣੀ ਦੇ ਅੱਧੀ ਰਾਤ ਨੂੰ ਸੈਂਪਲ ਭਰੇ ਗਏ। ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰਵਿੰਦਰ ਭੱਟੀ ਅਤੇ ਐੱਸਡੀਓ ਰਣਤੇਜ ਸ਼ਰਮਾ ਦੀ ਅਗਵਾਈ ਹੇਠ ਟੀਮ ਵੱਲੋਂ ਮਿੱਲ ਦੇ ਪਾਣੀ ਦੇ ਸੈਂਪਲ ਭਰੇ ਗਏ। ਉਨ੍ਹਾਂ ਦੀ ਟੀਮ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਇਸ ਸੰਬੰਧੀ ਗੱਲਬਾਤ ਵੀ ਕੀਤੀ ਗਈ। ਇਸ ਸਬੰਧੀ ਟੀਮ ਵੱਲੋਂ ਬਲਦੇਵ ਸਿੰਘ ਪੁੱਤਰ ਓਕਾਰ ਸਿੰਘ, ਲਾਲ ਸਿੰਘ ਪੁੱਤਰ ਹਰਭਜਨ ਸਿੰਘ, ਕਸ਼ਮੀਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਲਖਵਿੰਦਰ ਸਿੰਘ ਪੁੱਤਰ ਰਛਪਾਲ ਸਿੰਘ ਨੇ ਆਪਣੀ ਲਿਖਤੀ ਬਿਆਨਾਂ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਯਕੀਨ ਦਵਾਇਆ ਕਿ ਇਹ ਦੂਸ਼ਿਤ ਪਾਣੀ ਮਿੱਲ ਵੱਲੋ ਨਹੀ ਪਾਇਆ ਜਾ ਰਿਹਾ ਹੈ ਇਹ ਗੰਦਾ ਪਾਣੀ ਕਾਹਨੂੰਵਾਨ ਡਰੇਨ ਰਾਹੀ ਦਰਿਆ ਬਿਆਸ ਵਿੱਚ ਘੁਲ ਰਿਹਾ ਹੈ ਜਿਸ ਨਾਲ ਦਰਿਆ ਦਾ ਪਾਣੀ ਗੰਧਲਾ ਹੋ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਡਰੇਨ ਦੇ ਨਾਲ 15 ਤੋਂ 20 ਪਿੰਡਾਂ ਦਾ ਗੰਦਾ ਪਾਣੀ ਡਰੇਨ ਵਿੱਚ ਆਉਂਦਾ ਹੈ ਜਿਸ ਨਾਲ ਇਹ ਦੂਸ਼ਿਤ ਪਾਣੀ ਦਰਿਆ ਵਿੱਚ ਜਾਂਦਾ ਹੈ। ਇਸ ਮੌਕੇ ਮੇਜਰ ਸਿੰਘ, ਰੂੜ ਸਿੰਘ, ਸਰਬਜੋਤ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ, ਚੈਨ ਸਿੰਘ, ਸਵਿੰਦਰ ਸਿੰਘਅ ਆਦਿ ਹਾਜ਼ਰ ਸਨ।

ਕੀ ਕਹਿੰਦੇ ਹਨ ਪੰਜਾਬ ਪ੫ਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੫ਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਰਵਿੰਦਰ ਭੱਟੀ ਨੇ ਕਿਹਾ ਬਿਆਸ ਦਰਿਆ ਅਤੇ ਨਾਲੇ ਦੇ ਸੈਂਪਲ ਭਰ ਲਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਿਆਸ ਦਰਿਆ ਦੇ ਉਪਰਲੇ ਪਾਣੀ ਅਤੇ ਥੱਲੇ ਵਾਲੇ ਪਾਣੀ ਅਤੇ ਮਿੱਲ ਦੇ ਪਾਣੀ ਦੇ ਸੈਂਪਲ ਭਰੇ ਗਏ ਹਨ ਜਿਨ੍ਹਾਂ ਨੂੰ ਲੈਬਾਰਟਰੀ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ।