ਲਖਬੀਰ ਖੁੰਡਾ, ਧਾਰੀਵਾਲ

ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਤੋਂ ਓਪਨ ਐਥਲੈਟਿਕਸ ਬੀਤੇ ਦਿਨੀਂ ਜਲੰਧਰ ਦੀ ਪੀਏਪੀ ਗਰਾਊਂਡ ਵਿਖ਼ੇ ਕਰਵਾਏ ਗਏ। ਇਸ ਮੌਕੇ ਸਕੂਲ ਪਿ੍ਰੰਸੀਪਲ ਗਗਨਪ੍ਰਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸਨੰਗਲ ਦੇ ਤਿੰਨ ਵਿਦਿਆਰਥੀਆਂ ਦੁਆਰਾ ਇਸ ਵਿਚ ਭਾਗ ਲਿਆ ਗਿਆ। ਜਿਸ 'ਚ 2 ਰੋਜ਼ਾ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਦੇ ਟਰਾਇਲਾਂ 'ਚ ਅੰਡਰ 17 ਗਰੁੱਪ 'ਚ ਕਰਮਜੀਤ ਕੌਰ ਕਲਾਸ ਦਸਵੀਂ ਨੇ 100 ਮੀਟਰ, 200 ਮੀਟਰ 'ਚ ਪਹਿਲਾ ਸਥਾਨ ਅਤੇ ਲੰਮੀ ਛਾਲ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਖਿਡਾਰਨ ਦੀ ਚੋਣ ਖੇਡ ਡਾਇਰੈਕਟਰ ਰਾਜਬੀਰ ਕੌਰ ਨੇ ਕੀਤੀ ਅਤੇ ਖੇਡ ਵਿੰਗ ਲਈ ਚੁਣੀ ਗਈ ਖਿਡਾਰਨ ਨੂੰ ਸਾਹਿਬਜ਼ਾਦਾ ਜੋਰਾਵਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਵਿਖ਼ੇ ਦਾਖਲਾ ਦਿੱਤਾ ਗਿਆ। ਜਿੱਥੇ ਇਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੋਚਾਂ ਦੀ ਦੇਖ-ਰੇਖ ਹੇਠ ਆਪਣੇ ਈਵੈਂਟਸ ਦਾ ਅÎਭਿਆਸ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਵੱਲੋਂ ਖੇਡ ਵਿੰਗ ਲਈ ਜਿਨ੍ਹਾਂ ਵਿਦਿਆਰਥਣਾਂ ਦੀ ਚੋਣ ਹੋਈ ਹੈ ਪੂਰੇ ਪੰਜਾਬ ਚੋਂ ਉਨ੍ਹਾਂ ਦੀ ਰਿਹਾਇਸ਼ ਅਤੇ ਪੜ੍ਹਾਈ ਦਾ ਪੂਰਾ ਖ਼ਰਚਾ ਮੁਫ਼ਤ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਇਸ ਅਹਿਮ ਫੈਸਲੇ ਨਾਲ ਜਿਥੇ ਸਕੂਲ ਦੇ ਪਿ੍ਰੰਸੀਪਲ ਗਗਨਪ੍ਰਰੀਤ ਕੌਰ, ਸਕੂਲ ਦੇ ਡੀਪੀ ਅਮਰੀਕ ਸਿੰਘ ਅਤੇ ਸਕੂਲ ਦੇ ਸਾਰੇ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਨਾਲ ਹੀ ਬੱਚੀ ਦੇ ਮਾਪੇ ਵੀ ਆਪਣੀ ਬੱਚੀ ਤੇ ਮਾਣ ਮਹਿਸੂਸ ਕਰ ਰਹੇ ਹਨ। ਚੋਣ ਤੋਂ ਬਾਅਦ ਪਿ੍ਰੰ. ਗਗਨਪ੍ਰਰੀਤ ਕੌਰ ਨੇ ਬੱਚੀ ਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।