ਅਸ਼ਵਨੀ, ਗੁਰਦਾਸਪੁਰ

ਪੰਜਾਬ ਐਂਡ ਸਿੰਧ ਬੈਂਕ ਵੱਲਂੋ 115ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਦੇ ਸਬੰਧ ਵਿਚ ਸਥਾਨਕ ਪੰਜਾਬ ਐਂਡ ਸਿੰਧ ਬੈਂਕ ਦੀ ਪੁਲਿਸ ਰੋਡ ਸਾਖਾ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਉਪਰੰਤ ਭਾਈ ਤਰਲੋਚਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਦੇ ਕੀਰਤਨ ਕੀਤੇ ਗਏ। ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਰਛਪਾਲ ਸਿੰਘ ਦੀ ਅਗਵਾਈ ਅਤੇ ਚੀਫ ਸ਼ਾਖਾ ਪ੍ਰਬੰਧਕ ਜਤਿੰਦਰ ਕੁਮਾਰ ਅਰੋੜਾ ਦੀ ਪ੍ਰਧਾਨਗੀ ਵਿਚ ਹੋਏ ਇਸ ਸਮਾਗਮ ਦੌਰਾਨ ਬੈਂਕ ਦਾ ਸਮੂਹ ਸਟਾਫ, ਰਿਟਾਇਰ ਸਟਾਫ ਅਤੇ ਬੈਂਕ ਦੇ ਖਾਤਾ ਧਾਰਕ ਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਚੀਫ ਸ਼ਾਖਾ ਪ੍ਰਬੰਧਕ ਜਤਿੰਦਰ ਕੁਮਾਰ ਅਰੋੜਾ ਨੇ ਇਸ ਸਮਾਗਮ ਸਮੇਂ ਹਾਜ਼ਰ ਸਭ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਭਾਈ ਵੀਰ ਸਿੰਘ, ਭਾਈ ਤਰਲੋਚਨ ਸਿੰਘ ਅਤੇ ਭਾਈ ਸੁੰਦਰ ਸਿੰਘ ਮਜੀਠੀਆ ਵੱਲੋਂ ਅੱਜ ਤਂੋ 115 ਸਾਲ ਪਹਿਲਾ 24 ਜੂਨ, 1908 ਨੂੰ ਅੰਮਿ੍ਤਸਰ ਦੇ ਹਾਲ ਬਾਜ਼ਾਰ ਵਿਚ ਬੈਂਕ ਦੀ ਪਹਿਲੀ ਸਾਖਾ ਖੁੱਲ੍ਹਣ ਨਾਲ ਹੋਈ ਸੀ ਅਤੇ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ ਵਿਚ ਬੈਂਕ ਦੀਆਂ 84 ਸ਼ਾਖਾਵਾ ਲੋਕਾ ਦੀ ਸੇਵਾ ਕਰ ਰਹੀਆਂ ਹਨ। ਚੀਫ ਸ਼ਾਖਾ ਪ੍ਰਬੰਧਕ ਨੇ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਤੋ ਵੱਧ ਗਿਣਤੀ ਵਿਚ ਪੰਜਾਬ ਐਂਡ ਸਿੰਧ ਬੈਂਕ ਵਿਚ ਖਾਤੇ ਖੋਲੇ੍ਹ ਜਾਣ ਤਾਂ ਜੋ ਉਹ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਵਪਾਰੀਆਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਸ਼ੁਰੂ ਕੀਤੀਆਂ ਸਕੀਮਾਂ ਦਾ ਲਾਭ ਲੇ ਸਕਣ। ਇਸ ਦੌਰਾਨ ਸ਼੍ਰੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਅਤੇ ਬੈਂਕ ਦੇ ਸਮੂਹ ਸਟਾਫ ਵੱਲੋਂ ਬੈਂਕ ਦੇ ਚੀਫ ਮੈਨੇਜਰ ਜਤਿੰਦਰ ਕੁਮਾਰ ਅਰੋੜਾ ਜਿਨ੍ਹਾਂ ਦੋ ਦਿਨ ਪਹਿਲਾ ਹੀ ਇਸ ਸ਼ਾਖਾ ਵਿਚ ਜਾਇਨ ਕੀਤਾ ਸੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਜੀ ਆਇਆ ਨੂੰ ਕਿਹਾ। ਇਸ ਦੌਰਾਨ ਅਮਰੀਕ ਸਿੰਘ ਸਹਾਇਕ ਮੇਨੇਜਰ ਕਾਹਨੂੰਵਾਨ, ਹਰਦੇਵ ਸਿੰਘ, ਤਰਲੋਚਨ ਸਿੰਘ ਅਤੇ ਸ਼ੁਭਮ ਸ਼ਰਮਾ ਆਦਿ ਹਾਜ਼ਰ ਸਨ।