ਆਕਾਸ਼, ਗੁਰਦਾਸਪੁਰ : ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ 'ਤੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਬਜਟ ਸੈਸ਼ਨ ਦੌਰਾਨ ਕੱਚੇ ਤੇ ਮਾਣਭੱਤੇ ਵਰਕਰਾਂ ਦੀਆਂ ਮੰਗਾਂ

ਨੂੰ ਉਭਾਰਨ ਲਈ 7 ਮਾਰਚ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ 'ਚ ਗੁਰਦਾਸਪੁਰ ਦੀਆਂ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰਜ਼ ਵੱਡੀ ਗਿਣਤੀ ਵਿਚ ਭਾਗ ਲੈਣਗੀਆਂ।

ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਮੁੱਖ ਸਲਾਹਕਾਰ ਅਮਰਜੀਤ ਸ਼ਾਸਤਰੀ ਬਲਵਿੰਦਰ ਕੌਰ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਪ੍ਰਰੈਸ ਨੂੰ ਜਾਰੀ ਕਰਦਿਆਂ ਅੰਚਲ ਮੱਟੂ ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰਜ਼ ਨੂੰ ਘੱਟੋ ਘੱਟ ਉਜਰਤ ਕਾਨੂੰਨ ਦੇ ਘੇਰੇ 'ਚ ਲਿਆਉਣ ਦੀ ਮੰਗ ਨੂੰ ਅਣਦੇਖਾ ਕੀਤਾ ਜਾ ਰਿਹਾ, ਜਿਸ ਕਰਕੇ 24 ਘੰਟੇ ਦਿਨ ਰਾਤ ਸਿਹਤ ਵਿਭਾਗ ਦਾ ਕੰਮ ਕਰਨ ਵਾਲੀ ਆਸ਼ਾ ਵਰਕਰਜ਼ ਨੂੰ ਸਾਧਾਰਨ ਮਜ਼ਦੂਰ ਜਿੰਨੀ ਉਜਰਤ ਨਹੀਂ ਮਿਲ ਰਹੀ। ਆਸ਼ਾ ਫੈਲੀਟੇਟਰਜ਼ ਨੂੰ ਇਕ ਹਜ਼ਾਰ ਰੁਪਏ ਮਹੀਨਾ ਤਨਖਾਹ ਤੇ 4000 ਰੁਪਏ ਟੂਰ ਭੱਤਾ ਦਿੱਤਾ ਜਾ ਰਿਹਾ ਜੋ ਕਿ ਮਹਿੰਗਾਈ ਦੇ ਯੁੱਗ 'ਚ ਘਾਟੇ ਵਿਚ ਨਮਕ ਸਮਾਨ ਹੈ। ਜਥੇਬੰਦੀ ਜਰਨਲ ਸਕੱਤਰ ਬਲਵਿੰਦਰ ਕੌਰ ਅਲੀਸ਼ੇਰ ਨੇ ਦੱਸਿਆ ਕਿ 7 ਮਾਰਚ ਦੀ ਰੈਲੀ ਨੂੰ ਕਾਮਯਾਬ ਕਰਨ ਲਈ 25 ਫਰਵਰੀ ਨੂੰ ਕਾਹਨੂੰਵਾਨ, 26 ਫਰਵਰੀ ਨੂੰ ਬਟਾਲਾ, ਇਕ ਮਾਰਚ ਨੂੰ ਨੌਸ਼ਹਿਰਾ ਮੱਝਾ ਸਿੰਘ, 2 ਮਾਰਚ ਨੂੰ ਕਲਾਨੌਰ ਵਿਖੇ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਆਗੂ ਬਲਵਿੰਦਰ ਕੌਰ ਨੇ ਤਿੱਖੇ ਸੰਘਰਸ਼ ਹੀ ਸਮੇਂ ਦੀ ਲੋੜ ਹਨ ਨੁਕਤੇ ਤੇ ਜੋਰ ਦਿੱਤਾ। ਇਸ ਮੌਕੇ ਗੁਰਿੰਦਰ ਕੌਰ ਦੌਰਾਂਗਲਾ, ਮੀਰਾ ਕਾਹਨੂੰਵਾਨ, ਪਰਮਜੀਤ ਕੌਰ, ਕੁਲਵੰਤ ਕੌਰ ਨੌਸ਼ਹਿਰਾ ਮੱਝਾ ਸਿੰਘ, ਕੁਲਦੀਪ ਕੌਰ, ਮਨਦੀਪ ਕੌਰ, ਬਲਜਿੰਦਰ ਕੌਰ, ਗੀਤਾ, ਨੀਤੂ, ਗੁਰਜੀਤ ਕੌਰ, ਪੂਜਾ, ਓਰਮਿਲਾ, ਰਾਣੋ, ਜੀਵਨ ਜੋਤੀ ਆਦਿ ਹਾਜ਼ਰ ਸਨ।