ਆਕਾਸ਼, ਗੁਰਦਾਸਪੁਰ : ਰੇਲਵੇ ਸਟੇਸ਼ਨ ਗੁਰਦਾਸਪੁਰ 'ਚ ਲੱਗਾ ਪੱਕਾ ਕਿਸਾਨ ਮੋਰਚਾ 106ਵੇਂ ਦਿਨ ਵੀ ਜਾਰੀ ਰਿਹਾ। ਮੋਰਚੇ ਦੌਰਾਨ ਜਾਰੀ ਭੁੱਖ ਹੜਤਾਲ ਅੱਜ 23ਵੇਂ ਦਿਨ 'ਚ ਜਾ ਪੁੱਜੀ। ਭੱੁਖ ਹੜਤਾਲ 'ਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜਥੇ ਨੇ ਹਿੱਸਾ ਲਿਆ।

ਅੱਜ ਦੀ ਰੈਲੀ ਦੀ ਪ੍ਰਧਾਨਗੀ ਸੂਬੇਦਾਰ ਮੇਜਰ ਐੱਸਪੀ ਸਿੰਘ ਗੋਸਲ, ਸੁਖਦੇਵ ਸਿੰਘ ਭਾਗੋਕਾਵਾ, ਮੱਖਣ ਸਿੰਘ ਕੁਹਾੜ, ਅਮਰਜੀਤ ਸਿੰਘ ਸੈਣੀ ਤੇ ਨਾਇਬ ਸੂਬੇਦਾਰ ਕੁਲਬੀਰ ਸਿੰਘ ਗੁਰਾਇਆ ਨੇ ਕੀਤੀ।

ਉਨ੍ਹਾਂ ਕਿਹਾ ਕਿ ਕੋਰਟ ਨੂੰ ਕਾਲੇ ਕਾਨੂੰਨ ਨੂੰ ਗੈਰ ਸੰਵਿਧਾਨਕ ਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਢਾਹ ਲਾਉਣ ਵਾਲੇ ਹੋਣ ਕਾਰਨ ਰੱਦ ਕਰਨਾ ਚਾਹੀਦਾ ਸੀ। ਆਗੂਆਂ ਨੇ ਕੇਂਦਰ ਸਰਕਾਰ ਨੂੰ ਫੌਰੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਅੱਜ ਦੀ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸੂਬੇਦਾਰ ਬਲਵਿੰਦਰ ਸਿੰਘ, ਕੈਪਟਨ ਵਜੀਦ ਮਸੀਹ, ਮੇਜਰ ਸਿੰਘ, ਸੁਰਿੰਦਰ ਧਾਰੀਵਾਲ, ਪਿੰ੍ਸੀਪਲ ਕੁਲਵੰਤ ਸਿੰਘ ਮੀਆਂਕੋਟ, ਸਵਿੰਦਰ ਸਿੰਘ ਕਲਸੀ, ਲਖਵਿੰਦਰ ਸਿੰਘ ਸੋਹਲ, ਮਹਿੰਦਰ ਸਿੰਘ, ਸੈਮੂਅਲ ਮਸੀਹ, ਕਪੂਰ ਸਿੰਘ ਘੁੰਮਣ, ਪਲਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।