ਆਕਾਸ਼, ਗੁਰਦਾਸਪੁਰ : ਰੇਲਵੇ ਪਲੇਟਫਾਰਮ ਗੁਰਦਾਸਪੁਰ 'ਤੇ ਕਿਸਾਨ ਰਾਤ ਦਿਨ ਧਰਨਾ ਦੇ ਰਹੇ ਹਨ। ਅੱਜ ਰੇਲ ਰੋਕੋ ਸੰਘਰਸ਼ ਦਾ 24ਵਾਂ ਦਿਨ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਸੰਘਰਸ਼ ਨੂੰ ਵਿਚੋਲਿਆ ਦਾ ਸੰਘਰਸ਼ ਕਹਿ ਕੇ ਕਿਸਾਨਾਂ ਦੇ ਸੱਜਰੇ ਜ਼ਖ਼ਮਾਂ 'ਤੇ ਨਮਕ ਿਛੜਕ ਰਿਹਾ ਹੈ। ਮੋਦੀ ਕਿਸਾਨਾਂ ਨੂੰ ਦਲਾਲ ਤੇ ਵਿਚੋਲਾ ਆਖ ਕੇ ਅੰਬਾਨੀਆਂ-ਅੰਡਾਨੀਆਂ ਤੇ ਹੋਰ ਅਮੀਰ ਅਜਾਰੇਦਾਰ ਘਰਾਣਿਆਂ ਦਾ ਗੁਲਾਮ ਬਣਾਉਣਾ ਚਾਹੁੰਦਾ ਹੈ ਅਤੇ ਉਸਦੀ ਇਹ ਚਾਲ ਕਿਸਾਨ ਮਜ਼ਦੂਰ, ਦੇਸ਼ ਦੇ ਲੋਕ ਤੇ ਪੰਜਾਬ ਦੇ ਲੋਕ ਅਤੇ ਇਤਿਹਾਸ ਦੇ ਰਾਖੇ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਅੱਜ ਦੇ ਧਰਨੇ ਦੀ ਅਗਵਾਈ ਸੰਚਾਲਨ ਕਮੇਟੀ ਮੈਂਬਰਾਂ ਜਸਬੀਰ ਸਿੰਘ ਕੱਤੋਵਾਲ, ਕਸ਼ਮੀਰ ਸਿੰਘ ਤੁਗਲਵਾਲ, ਗੁਰਦੀਪ ਸਿੰਘ, ਮੱਖਣ ਸਿੰਘ ਕੁਹਾੜ, ਤਰਲੋਕ ਸਿੰਘ ਬਹਿਰਾਮਪੁਰ ਤੋਂ ਇਲਾਵਾ ਕਰਨੈਲ ਸਿੰਘ ਪੰਛੀ, ਸੁਖਦੇਵ ਸਿੰਘ ਭੋਜਰਾਜ, ਡਾ. ਅਸ਼ੋਕ ਭਾਰਤੀ ਆਦਿ ਨੇ ਸੰਬੋਧਨ ਕੀਤਾ। ਅੱਜ ਦੇ ਕਿਸਾਨ ਧਰਨੇ ਨੂੰ ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਬਲਵਿੰਦਰ ਸਿੰਘ ਰਵਾਲ, ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਐੱਸਪੀ ਸਿੰਘ ਗੋਸਲ, ਗੁਲਜਾਰ ਸਿੰਘ ਬਸੰਤ ਕੋਟ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਕਪੂਰ ਸਿੰਘ ਘੁੰਮਣ, ਪਲਵਿੰਦਰ ਸਿੰਘ, ਅਮਰੀਕ ਸਿੰਘ ਸਲਾਚ, ਸਤਿਬੀਰ ਸਿੰਘ ਸੁਲਤਾਨੀ, ਕੁਲਬੀਰ ਸਿੰਘ ਗੁਰਾਇਆ, ਮਹਿੰਦਰ ਸਿੰਘ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਗੁਰਪ੍ਰਰੀਤ ਸਿੰਘ, ਅਮਰਜੀਤ ਸੈਣੀ, ਬਲਵਿੰਦਰ ਸਿੰਘ, ਅਮਰੀਕ ਸਿੰਘ ਧਰਮੀ ਫੌਜੀ ਆਦਿ ਨੇ ਸੰਬੋਧਨ ਕੀਤਾ।