ਰਜਿੰਦਰ ਸਿੰਘ ਗਾਲੋਵਾਲ, ਸ੍ਰੀ ਹਰਗੋਬਿੰਦਪੁਰ : ਅੱਜ ਬਿਜਲੀ ਮੁਲਾਜ਼ਮ ਤਾਲ ਮੇਲ ਕਮੇਟੀ ਵੱਲੋਂ ਉਪ ਮੰਡਲ ਘੁਮਾਣ ਦੇ ਐੱਸਡੀਓ ਵਿਰੁੱਧ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ 9 ਵਜੇ ਤੋਂ 11 ਵਜੇ ਤਕ ਬਾਬਾ ਸਰਵਨ ਸਿੰਘ ਦੀ ਰਹਿਨੁਮਾਈ ਹੇਠ ਧਰਨਾ ਦਿੱਤਾ ਗਿਆ। ਇਸ ਦੌਰਾਨ ਜਥੇਬੰਦੀ ਆਗੂ ਜਈ ਪ੍ਰਤਾਪ ਸਿੰਘ, ਬਾਬਾ ਸਰਵਨ ਸਿੰਘ, ਦਵਿੰਦਰ ਸਿੰਘ ਸੈਣੀ, ਬਾਬਾ ਕੁਲਦੀਪ ਸਿੰਘ, ਸਰਬਜੀਤ ਸਿੰਘ ਨੇ ਸਬੋਧਨ ਕਰਦੇ ਹੋਏ ਕਿਹਾ ਕੇ ਐੱਸਡੀਓ ਘੁਮਾਣ ਵੱਲੋਂ ਅਪਣਾਏ ਗਏ ਮੁਲਾਜ਼ਮਾਂ ਪ੍ਰਤੀ ਘਟੀਆ ਘਟੀਆ ਮੁਲਾਜ਼ਮਾਂ ਪ੍ਰਤੀ ਨੀਤੀ ਵਿਰੁੱਧ ਅੱਜ ਤੋਂ ਲਗਾਤਾਰ ਬਿਜਲੀ ਬੋਰਡ ਘੁਮਾਣ ਦਫ਼ਤਰ ਵਿਚ ਐੱਸਡੀਓ ਦੇ ਵਿਰੁੱਧ ਲਗਾਤਾਰ ਰੋਸ ਰੈਲੀਆਂ ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਐੱਸਡੀਓ ਮੁਲਾਜ਼ਮਾਂ ਨੂੰ ਤੰਗ ਪ੍ਰਰੇਸ਼ਾਨ ਕਰ ਰਿਹਾ ਹੈ ਇਸ ਅਫਸਰ ਦੀ ਨਿਗਰਾਨੀ ਹੇਠ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਜਦ ਕੇ ਬਿਜਲੀ ਬੋਰਡ ਘੁਮਾਣ 'ਚ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ। ਕਰਮਚਾਰੀਆਂ ਦੀ ਘਾਟ ਕਾਰਨ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ ਮੌਜੂਦਾ ਕਰਮਚਾਰੀ ਪ੍ਰਰੇਸ਼ਾਨੀ ਦੇ ਦੌਰ ਵਿੱਚ ਲੰਘ ਰਹੇ ਹਨ। ਇਸ ਮੌਕੇ ਮੌਜੂਦ ਕੁਲਦੀਪ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਜੀਵਨ ਸਿੰਘ, ਜਸਵੀਰ ਸਿੰਘ ਮੰਡ ਨੇ ਮੁੱਖ ਮੰਤਰੀ ਪੰਜਾਬ ਅਤੇ ਵਿਭਾਗ ਦੇ ਚੇਅਰਮੈਨ ਤੋਂ ਪੁਰਜ਼ੋਰ ਸ਼ਬਦਾਂ 'ਚ ਮੰਗ ਕੀਤੀ ਹੈ ਕਿ ਘੁਮਾਣ ਦੇ ਐੱਸਡੀਓ ਨੂੰ ਬਦਲਿਆ ਜਾਵੇ ਤਾਂ ਕੇ ਕਰਮਚਾਰੀ ਤਣਾਅ ਤੋਂ ਮੁਕਤ ਹੋ ਕੇ ਆਪਣਾ ਕੰਮ ਚੰਗੇ ਢੰਗ ਨਾਲ ਕਰ ਸਕਣ ਜੇਕਰ ਐੱਸਡੀਓ ਦੀ ਬਦਲੀ ਨਾ ਹੋਈ ਤਾਂ ਦਫ਼ਤਰ ਵਿੱਚ ਲਗਾਤਾਰ ਦੋ ਘੰਟੇ ਧਰਨੇ ਦਿੱਤੇ ਜਾਣਗੇ। ਜੇਕਰ ਕਰਮਚਾਰੀ ਨੂੰ ਕੋਈ ਨੁਕਸਾਨ ਪੁੱਜਦਾ ਹੈ ਤਾਂ ਉਸ ਦੀ ਜਿੰਮੇਵਾਰੀ ਐੱਸਡੀਓ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ।

ਇਸ ਸਬੰਧ ਵਿੱਚ ਐੱਸਡੀਓ ਘੁਮਾਣ ਸ਼ਸ਼ੀਲ ਗੈਂਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਿਜਲੀ ਕਾਮਿਆਂ ਵੱਲੋਂ ਲਗਾਇਆ ਗਿਆ ਧਰਨਾ ਬੇਬੁਨਿਆਦ ਹੈ ਜਦ ਕਿ ਦਫ਼ਤਰ ਦੇ ਕਾਮਿਆਂ ਨੂੰ ਕੰਮਾਂ ਵਿਚ ਕਤਾਈ ਕਰਨ ਸਬੰਧੀ ਲਿਖਤੀ ਰੂਪ ਵਿੱਚ ਕਿਹਾ ਗਿਆ ਤਾਂ ਉਕਤ ਕਾਮਿਆਂ ਨੇ ਮੇਰੇ ਵਿਰੁੱਧ ਇਲਜ਼ਾਮ ਲਗਾਉਣੇ ਅਤੇ ਧਰਨੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਸਮੇਂ ਦੌਰਾਨ ਬਿਜਲੀ ਮੁਲਾਜ਼ਮਾਂ ਨੂੰ ਗੱਲਬਾਤ ਕਰਨ ਲਈ ਸੱਦਿਆ ਗਿਆ ਪਰ ਇਨ੍ਹਾਂ ਵਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਜੇਕਰ ਇਨ੍ਹਾਂ ਕਾਮਿਆਂ ਨੂੰ ਮੇਰੇ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਮੇਰੇ ਨਾਲ ਗੱਲਬਾਤ ਕਰ ਸਕਦੇ ਹਨ।