ਆਕਾਸ਼, ਗੁਰਦਾਸਪੁਰ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵਲੋਂ ਵੀਰਵਾਰ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧਿਆਪਕ ਵਿਰੋਧੀ ਪੱਤਰ ਦੀਆਂ ਕਾਪੀਆਂ

ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਸਾੜ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੁਰਦਿਆਲ ਚੰਦ ਜਰਨਲ ਸਕੱਤਰ ਬਲਵਿੰਦਰ ਕੌਰ ਸੰਯੁਕਤ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਮੌਨਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰ ਰਹੀ ਹੈ ਜੋ ਮੁਲਾਜ਼ਮ ਵਿਰੋਧੀ ਹੈ। ਪੰਜਾਬ ਸਰਕਾਰ ਪੰਜਾਬ ਦੇ ਪੇਅ ਕਮਿਸ਼ਨ ਨੂੰ ਇਕ ਪਾਸੇ ਕਰਨਾ ਚਾਹੁੰਦੀ ਹੈ ਅਤੇ ਕੇਂਦਰ ਦਾ ਪੇ ਕਮਿਸ਼ਨ ਲਾਗੂ ਕਰ ਰਹੀ ਹੈ। ਪੰਜਾਬ ਦਾ ਵੱਖਰਾ ਪੇਅ ਕਮਿਸ਼ਨ ਮੁਲਾਜ਼ਮ ਸੰਘਰਸ਼ ਦੇ ਨਤੀਜੇ ਵੱਜੋਂ ਮਿਲਿਆ ਸੀ। ਹੁਣ ਨਵੀਂ ਭਰਤੀ ਲਈ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦਾ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਇੱਕ ਲੱਖ ਤੋਂ ਜ਼ਿਆਦਾ ਆਸਾਮੀਆਂ ਖਾਲੀ ਪਈਆਂ ਹਨ। 27000 ਕੱਚੇ ਮੁਲਾਜ਼ਮਾਂ ਪੱਕਾ ਹੋਣ ਲਈ ਦਿਨ-ਰਾਤ ਸੰਘਰਸ ਕਰ ਰਹੇ ਹਨ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਆਗੂ ਅਮਰਜੀਤ ਸ਼ਾਸਤਰੀ ਅਨੇਕ ਚੰਦ ਪਾਹੜਾ ਨੇ ਕਿਹਾ ਇਨ੍ਹਾਂ ਵਧੀਕੀਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਲਈ 3 ਨਵੰਬਰ ਨੂੰ ਕਾਦੀਆਂ ਵਿਖੇ ਹੋ ਰਹੀ ਰੈਲੀ ਵਿੱਚ ਵੱਡੀ ਗਿਣਤੀ 'ਚ ਅਧਿਆਪਕ ਵੀ ਸ਼ਾਮਲ ਹੋਣਗੇ।

ਇਸ ਤੋਂ ਇਲਾਵਾ 9 ਨਵੰਬਰ ਨੂੰ ਸਿਖਿਆ ਸਕੱਤਰ ਪੰਜਾਬ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਅਜੈਬ ਸਿੰਘ, ਜਸਬੀਰ ਪਾਲ ਸਿੰਘ, ਸੁਖਜਿੰਦਰ ਸਿੰਘ,ਰਵਿੰਦਰ ਸਿੰਘ, ਜਮੀਤ ਰਾਜ, ਹਰਦੀਪ ਰਾਜ, ਅਮਰਜੀਤ ਸਿੰਘ ਕੋਠੇ ਘੁਰਾਲਾ, ਰਾਜੇਸ਼ ਕੁਮਾਰ ਸੁਖਵਿੰਦਰ ਸਿੰਘ

ਆਦਿ ਹਾਜ਼ਰ ਸਨ।