ਹਰਜੀਤ ਸਿੰਘ ਬਿਜਲੀਵਾਲ, ਨੌਸ਼ਹਿਰਾ ਮੱਝਾ ਸਿੰਘ : ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਸੋਧ ਬਿੱਲ ਦੇ ਵਿਰੋਧ 'ਚ ਅੰਮਿ੍ਤਸਰ-ਪਠਾਨਕੋਟ ਰੇਲਵੇ ਲਾਈਨ ਤੇ ਛੀਨਾ ਰੇਲਵਾਲਾ ਵਿਖੇ ਕਿਸਾਨਾਂ ਵੱਲੋਂ ਰੋਸ ਧਰਨਾ ਲਗਾਇਆ ਗਿਆ। ਧਰਨੇ 'ਚ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦੇ ਸਪੁੱਤਰ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਖੇਤੀ ਕਾਨੂੰਨਾਂ 'ਤੇ ਆਪਣਾ ਸਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਕਿਸਾਨ 'ਤੇ ਆਈ ਅੌਖੀ ਘੜੀ ਵਿਚ ਕੁੱਝ ਸਿਆਸੀ ਜਮਾਤਾਂ ਅਪਾਣੀ ਝੰਡੀਆਂ ਲਹਿਰਾਅ ਕੇ ਆਪਣੀ ਹੋਂਦ ਦੱਸਣ ਦਾ ਹੀ ਯਤਨ ਕਰ ਰਹੀਆਂ ਹਨ ਜਦਕਿ ਹੁਣ ਸੁਹਿਰਦ ਹੋ ਕੇ ਆਪਣੀ ਸਿਆਸੀ ਹੋਂਦ ਨੂੰ ਖ਼ਤਮ ਕਰਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਇਹ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿੱਢੀ ਸੰਘਰਸ਼ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦਾ ਹੈ। ਬਾਬਾ ਤਰਨਜੀਤ ਸਿੰਘ ਨੇ ਕਿਹਾ ਕਿ ਜਿਥੇ ਰਾਜ ਸਭਾ ਤੇ ਲੋਕ ਸਭਾ ਵਿਚ ਇਨ੍ਹਾਂ ਸਿਆਸੀ ਨੇਤਾਵਾਂ ਨੇ ਆਪਣਾ ਵਿਰੋਧ ਦਰਜ ਕਰਵਾਉਣਾ ਸੀ ਉਥੇ ਜੂਨ ਮਹੀਨੇ ਤੋਂ ਸਾਰੀਆਂ ਮੀਟਿੰਗਾਂ ਵਿਚ ਭਾਗ ਲੈ ਕੇ ਵੀ ਚੁੱਪ ਰਹਿਣਾ ਸਹੀ ਸਮਿਝਆਂ ਜਦ ਦੇਸ਼ ਦਾ ਕਿਸਾਨ ਇਨ੍ਹਾਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਇਆ ਤਾਂ ਇਹ ਸਿਆਸੀ ਨੇਤਾਵਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਬਾਬਾ ਤਰਨਜੀਤ ਸਿੰਘ ਖਾਲਸਾ ਨੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਸਮੂਹ ਧਾਰਮਿਕ ਜਥੇਬੰਦੀਆਂ ਵੀ ਉਨ੍ਹਾਂ ਦੇ ਵਿੱਢੇ ਸੰਘਰਸ਼ 'ਚ ਸਾਥ ਦੇ ਰਹੀਆਂ ਹਨ। ਇਸ ਤੋਂ ਇਲਾਵਾ ਧਰਨੇ ਨੂੰ ਗੁਰਵਿੰਦਰ ਸਿੰਘ ਰੰਧਾਵਾ, ਰਣਧੀਰ ਸਿੰਘ ਘੁੰਮਣ, ਕਰਨੈਲ ਸਿੰਘ ਸ਼ੇਰਪੁਰ, ਗੁਰਨਾਮ ਸਿੰਘ ਸਤਕੋਹਾ, ਪਰਮਜੀਤ ਸਿੰਘ, ਤਸਵੀਰ ਸਿੰਘ, ਮੰਗਲ ਸਿੰਘ ਅਠਵਾਲ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ ਅਠਵਾਲ ਨੇ ਵੀ ਕੇਂਦਰ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਇਸ ਮੌਕੇ ਕਿਸਾਨ ਰਾਮਬੀਰ ਸਿੰਘ ਗੋਧਰਪੁਰ, ਕੰਵਲਜੀਤ ਸਿੰਘ ਘੁੰਮਣ ਕਲਾਂ, ਨਵਤੇਜ ਸਿੰਘ ਮੱਲੂਦੁਆਰਾ, ਸਾਹਿਬ ਸਿੰਘ ਵਜੀਰ ਚੱਕ ਅੰਮਿ੍ਤਪਾਲ ਸਿੰਘ ਬੂਲੇਵਾਲ, ਸੁਖਬੀਰ ਸਿੰਘ ਬੂਲੇਵਾਲ, ਗੁਰਪ੍ਰਰੀਤ ਸਿੰਘ ਛੀਨਾ, ਮਨਜੀਤ ਸਿੰਘ, ਬਲਜੀਤ ਸਿੰਘ ਗਾਦੜੀਆਂ, ਬਿਕਰਮਜੀਤ ਸਿੰਘ ਉਧੋਵਾਲ, ਕੁਲਦੀਪ ਸਿੰਘ ਗੋਧਰਪੁਰ, ਪਰਮਿੰਦਰ ਸਿੰਘ ਘੁੰਮਣ ਖੁਰਦ, ਹਰੀ ਸਿੰਘ ਪਟਵਾਰੀ, ਇੰਦਰਬੀਰ ਸਿੰਘ, ਜਸਵੰਤ ਸਿੰਘ ਦਬੁਰਜੀ, ਗੁਰਮੁਖ ਸਿੰਘ ਮੱਲੁਦੁਆਰਾ, ਗੁਰਜੀਤ ਸਿੰਘ ਗੋਧਰਪੁਰ, ਜਸਬੀਰ ਸਿੰਘ ਖੋਖਰ ਫੌਜੀਆਂ, ਕਸ਼ਮੀਰ ਸਿੰਘ ਖੋਖਰ ਫੌਜੀਆਂ, ਹਰਵਿੰਦਰ ਸਿੰਘ ਚੱਕ ਭੰਗਵਾਂ, ਜਗਦੀਸ਼ ਸਿੰਘ ਘੁੰਮਣ ਖੁਰਦ, ਜਗਦੀਸ਼ ਸਿੰਘ ਘੁੰਮਣ ਕਲਾਂ, ਹਰਪਾਲ ਸਿੰਘ ਸਤਕੋਹਾ, ਸਰਪੰਚ ਮਨਦੀਪ ਸਿੰਘ ਕੋਟਲਾ ਚਾਹਲ, ਮੰਗਲ ਸਿੰਘ ਸਰਪੰਚ ਅਠਵਾਲ, ਮਨਦੀਪ ਸਿੰਘ ਸਰਪੰਚ ਨੌਸ਼ਹਿਰਾ ਮੱਝਾ ਸਿੰਘ, ਡਾ. ਹਰਪ੍ਰਰੀਤ ਸਿੰਘ ਸੱਲੋ੍ਹ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।