ਪੰਜਾਬੀ ਜਾਗਰਣ ਟੀਮ, ਘੁਮਾਣ/ਸ੍ਰੀ ਹਰਗੋਬਿੰਦਪੁਰ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਬਣਾਏ ਗਏ ਕਾਨੂੰਨ ਦੇ ਵਿਰੋਧ ਵਿਚ ਹਲਕਾ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਘੁਮਾਣ ਦੇ ਚੌਕ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ, ਵਰਕਰ, ਸਰਪੰਚ ਪੰਚ ਪਹੁੰਚੇ। ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਸਰਪੰਚਾਂ, ਪੰਚਾਂ ਨੇ ਕੇਂਦਰ ਸਰਕਾਰ ਵਿਰੁੱਧ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਨ ਤੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿਚ ਬਲਾਕ ਕਾਂਗਰਸ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਸਾਹਿਬ ਸਿੰਘ ਮੰਡ, ਬਲਵਿੰਦਰ ਸਿੰਘ ਲਾਡੀ ਦੇ ਸਪੁੱਤਰ ਯਾਦਵਿੰਦਰ ਸਿੰਘ, ਬਾਬਾ ਸੋਨੂੰ ਭੱਲਾ, ਸਰਪੰਚ ਰਾਜ ਅਲੀ ਵੀਲਾ ਬੱਜੂ, ਅਵਤਾਰ ਸਿੰਘ ਪਹਿਲਵਾਨ ਘੁਮਾਣ, ਰਾਜ ਸਿੰਘ, ਪਲਵਿੰਦਰ ਸਿੰਘ ਪੇਜੋਚੱਕ, ਕੁਲਵਿੰਦਰ ਸਿੰਘ ਦੜੇਵਾਲੀ, ਸੁਖਵਿੰਦਰ ਸਿੰਘ ਘੁਮਾਣ, ਮੰਗਲ ਸਿੰਘ ਵੀਲਾ ਬੱਜੂ, ਰਤਨ ਸਿੰਘ ਵੀਲਾ ਬੱਜੂ, ਰਾਜਦੇਵ ਸਿੰਘ ਪੀਏ, ਗੁਰਦੀਪ ਸਿੰਘ ਪੀਏ, ਰਮਿੰਦਰ ਸਿੰਘ ਦੜੇਵਾਲੀ, ਬਲਜੀਤ ਸਿੰਘ ਸੈਲਰ ਵਾਲੇ, ਸਰਪੰਚ ਬਲਜੀਤ ਸਿੰਘ, ਸੁਖਦੇਵ ਸਿੰਘ ਲਾਡੀ, ਸੁਰਜੀਤ ਸਿੰਘ, ਮਨਜੀਤ ਸਿੰਘ, ਰਤਨ ਸਿੰਘ, ਸਿਕੰਦਰ ਸਿੰਘ ਕਰਨਾਮਾ, ਗੁਰਮੀਤ ਸਿੰਘ ਅੰਮੋਨੰਗਲ, ਜਗਜੀਤ ਸਿੰਘ, ਮਾਸਟਰ ਜਗੀਰ ਸਿੰਘ, ਲਖਵਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ, ਪੇਰੋਸ਼ਾਹ ਹਰਦੇਵ ਸਿੰਘ ਬੱਦੋਵਾਲ, ਪਰਮਿੰਦਰ ਸਿੰਘ ਸਰਪੰਚ ਪੇਜੋਚੱਕ ਤੋਂ ਇਲਾਵਾ ਹਲਕੇ ਦੇ ਬਹੁਤ ਸਾਰੇ ਸਰਪੰਚ ਪੰਚ ਧਰਨੇ ਵਿਚ ਸ਼ਾਮਲ ਹੋਏ।