ਆਕਾਸ਼, ਗੁਰਦਾਸਪੁਰ : ਕੇਂਦਰ ਸਰਕਾਰ ਭਾਜਪਾ ਜੋ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ ਉਸ ਵੱਲੋਂ ਬਿਨਾਂ ਕਿਸਾਨਾਂ ਤੇ ਵਪਾਰੀਆਂ ਦੀ ਸਲਾਹ ਲਏ ਬਿਨਾਂ ਜੋ ਤਿੰਨ ਬਿੱਲ ਪਾਸ ਕੀਤੇ ਹਨ, ਆਮ ਆਦਮੀ ਪਾਰਟੀ ਇਸਦਾ ਸਖਤ ਵਿਰੋਧ ਕਰਦੀ ਹੈ। ਕਸ਼ਮੀਰ ਸਿੰਘ ਵਾਹਲਾ, ਸਤਨਾਮ ਸਿੰਘ, ਅਮਰਨਾਥ, ਭੁਸ਼ਣ ਸ਼ਰਮਾ, ਰਾਜੇਸ਼ ਕੁਮਾਰ, ਧਵਲਦੀਪ ਸਿੰਘ ਦੱਤਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਕਾਲੇ ਕਾਨੂੰੂਨ ਵਾਪਸ ਲਵੇ ਜੋ ਕੋਰੋਨਾ ਦੇ ਬਹਾਨੇ ਲਗਾਤਾਰ ਲੋਕ ਮਾਰੂ ਫੈਸਲੇ ਲਏ ਜਾ ਰਹੇ ਹਨ। ਭਾਰਤ ਦੀ ਆਜ਼ਾਦੀ ਤੋਂ ਬਾਅਦ ਜੋ ਲੋਕ ਸ਼ਾਂਤੀ ਲਈ ਤਰਸ ਰਹੇ ਹਨ , ਕਾਲੇ ਤੇ ਲੋਕਾਂ ਦੀ ਆਜ਼ਾਦੀ ਨੂੰ ਖਤਮ ਕਰਨ ਵਾਲੇ ਕਾਨੂੰਨ ਜਿਵੇਂ ਨੋਟਬੰਦੀ, ਜੀਐੱਸਟੀ, ਧਾਰਾ 370 ਖਤਮ ਕਰਨਾ, ਜੰਮੂ-ਕਸ਼ਮੀਰ ਵਿਚ ਪੰਜਾਬੀ ਭਾਸ਼ਾ ਦੀ ਸਰਕਾਰੀ ਮਾਨਤਾ ਖਤਮ, ਕਰਨਾ ਰਾਜਸਥਾਨ ਵਿਚ ਪੰਜਾਬੀ ਭਾਸ਼ਾ ਦਾ ਤੀਜਾ ਦਰਜਾ ਖਤਮ ਕਰਨ, ਕਿਸਾਨਾਂ ਤੇ ਵਪਾਰੀਆਂ ਵਿਰੁੱਧ ਬਿੱਲ ਪਾਸ ਕਰਨਾ ਮੋਦੀ ਸਰਕਾਰ ਦੇ ਅਜਿਹੇ ਫੈਸਲੇ ਹਨ ਜੋ ਭਾਰਤ ਨੂੰ ਬੜੀਆਂ ਕੁਰਬਾਨੀਆਂ ਨਾਲ ਪ੍ਰਰਾਪਤ ਕੀਤੀ ਹੋਈ ਅਜਾਦੀ ਅੱਜ ਕੇਵਲ 70 ਸਾਲਾਂ ਬਾਅਦ ਹੀ ਖਤਮ ਹੋਣ ਦੇ ਕਿਨਾਰੇ ਵੱਲ ਨੂੰ ਧੱਕੀ ਜਾ ਰਹੀ ਹੈ। ਮੋਦੀ ਦੇ ਫੌਜ, ਪੁਲਿਸ ਅਤੇ ਤਾਨਾਸ਼ਾਹੀ ਰਵੱਈਏ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਗੁਲਾਮ ਬਣਾ ਕੇ ਭਾਰਤ ਨੂੰ ਹਿੰਦੂ ਰਾਜ ਬਣਾਉਣ ਦੇ ਸੁਪਨੇ ਲੈ ਰਿਹਾ ਹੈ ਜੋ ਕਿਵੇਂ ਕਦੀ ਅੌਰੰਗਜੇਬ ਨੇ ਇਸ ਭਾਰਤ ਨੂੰ ਮੁਸਲਿਮ ਦੇਣ ਬਣਾਉਣ ਦਾ ਸੁਪਨਾ ਲਿਆ ਸੀ। ਇਸ ਮੌਕੇ ਕਸ਼ਮੀਰ ਸਿੰਘ ਵਾਹਲਾ, ਪੂਰਨ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਕੁਲਦੀਪ, ਸੰਤਾ ਸਿੰਘ, ਲਵਲੀ ਵਾਲੇ ਆਦਿ ਹਾਜ਼ਰ ਸਨ।