ਪਵਨ ਤੇ੍ਹਨ, ਬਟਾਲਾ : ਫਤਹਿਗੜ੍ਹ ਚੂੜੀਆਂ ਬਿਜਲੀ ਘਰ ਵਿਖੇ ਮਿਡ ਡੇ ਮੀਲ ਤੇ ਸਫ਼ਾਈ ਵਰਕਰਜ਼ ਯੂਨੀਅਨ ਦੀ ਇਕ ਰੋਸ ਰੈਲੀ ਕੀਤੀ ਗਈ ਜਿਸ ਦੀ ਅਗਵਾਈ ਯੂਨੀਅਨ ਦੀ ਪ੍ਰਧਾਨ ਸਤਿੰਦਰ ਕੌਰ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੇਮਟੀ ਮੈਂਬਰ ਕਪਤਾਨ ਸਿੰਘ ਬਾਸਰਪੁਰ ਤੇ ਜ਼ਿਲ੍ਹਾ ਸੱਕਤਰ ਜਨਰਲ ਕਾਮਰੇਡ ਮਨਜੀਤ ਰਾਜ ਬਟਾਲਾ ਪੰਜਾਬ ਨੇ ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਨੂੰ ਚਲਾਉਣ 'ਚ ਕੇਂਦਰ ਤੇ ਪੰਜਾਬ ਸਰਕਾਰ ਫੇਲ੍ਹ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਨਾ 'ਤੇ ਦੇਸ਼ ਪੰਜਾਹ ਸਾਲ ਪਿਛੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਮਾਰੀ ਦਾ ਇਲਾਜ ਕਰਨ ਲਈ ਸਰਕਾਰ ਕੋਲ ਕੋਈ ਚੰਗਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਦਾ ਇਲਾਜ ਕੀ ਕਰਨਾ ਹੈ, ਇਹ ਤਾਂ ਲੋਕਾਂ ਨੂੰ ਭੁੱਖਿਆਂ ਮਾਰ ਰਹੀਆਂ ਹਨ। ਉਨ੍ਹਾਂ ਨੇ ਮਿਡ ਡੇ ਮੀਲ ਕੁੱਕ ਵਰਕਰਾਂ ਦੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਵਰਕਰਾਂ ਦੀ ਤਰਸਯੋਗ ਹਾਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਨੂੰ ਰੋਜ਼ਾਨਾਂ ਸਕੂਲਾਂ 'ਚ ਬੁਲਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮਾਣਭੱਤਾ ਜੋ ਵਰਕਰਾਂ ਨੂੰ 1700 ਰੁਪਏ ਦਿੱਤਾ ਜਾਂਦਾ ਹੇ ਉਹ ਵੀ ਤਿੰਨ ਚਾਰ ਮਹੀਨੇ ਤੋਂ ਵਰਕਰਾਂ ਦੇ ਖਾਤਿਆਂ ਨਹੀਂ ਪਾਇਆ ਗਿਆ ਸਿਰਫ 1 ਜਾਂ 2 ਮਹੀਨੇ ਦੇ ਹੀ ਪੈਸਾ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਜ਼ ਦਾ ਕੋਈ ਬੀਮਾ ਨਹੀਂ ਕੀਤਾ ਗਿਆ।

ਉਨ੍ਹਾਂ ਕਿ ਇਹ ਸਰਕਾਰ ਦਾ ਫੁਰਮਾਨ ਵਾਪਸ ਲਿਆ ਜਾਵੇ ਉਨ੍ਹਾਂ ਕਿਹਾ ਕਿ ਵਰਕਰਾਂ ਦੀ ਤਨਖ਼ਾਹ 'ਚ 500 ਰੁਪਏ ਵਾਧਾ ਘੱਟ ਹੈ ਇਹ ਸਿੱਖਿਆ ਮੰਤਰੀ ਪੰਜਾਬ ਨਾਲ ਹੋਏ ਸਮਝੌਤੇ ਅਨੁਸਾਰ 3000 ਲਾਗੂ ਕੀਤਾ ਜਾਵੇ ਅਤੇ ਪਿਛਲੇ ਬਕਾਏ ਨਾਲ ਅਤੇ ਤਨਖ਼ਾਹ ਪਾਈ ਜਾਵੇ ਅਤੇ ਵਰਕਰਾਂ ਨੂੰ ਲਾਕਡਾਊਨ ਭੱਤਾ ਦਿੱਤਾ ਜਾਵੇ। ਇਸੇ ਤਰ੍ਹਾਂ ਪੱਕਾ ਕੀਤਾ ਜਾਵੇ ਅਤੇ ਹਰ ਵਰਕਰ ਨੂੰ ਵਰਦੀ ਦਿੱਤੀ ਜਾਵੇ ਆਦਿ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਨੂੰ ਮਜ਼ਬੂਰ ਸੰਘਰਸ਼ ਕਰਨਾਂ ਪਵੇਗਾ। ਇਸ ਮੌਕੇ ਜਸਵਿੰਦਰ ਕੌਰ, ਬਲਜਿੰਦਰ ਕੌਰ, ਕੁਲਵੰਤ ਕੌਰ, ਰਾਜਿੰਦਰ ਕੌਰ, ਲਖਵਿੰਦਰ ਕੌਰ, ਕੁਲਵਿੰਦਰ ਸਿੰਘ, ਪ੍ਰਭਜੋਤ ਸਿੰਘ ਕਾਲਾ ਅਫਗਾਨਾ, ਵਿਲੀਅਮ ਮਸੀਹ, ਕੇਵਲ ਮਸੀਹ, ਪ੍ਰਰੇਮ ਮਸੀਹ, ਪਾਤਰ ਮਸੀਹ, ਅਸ਼ਰਫ ਮਸੀਹ, ਵਿੱਕੀ ਮਸੀਹ।