ਪਵਨ ਤੇ੍ਹਨ, ਬਟਾਲਾ

ਬਟਾਲਾ ਅਲਟੋ ਮੋਬਾਈਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਬਿੱਟੂ ਯਾਦਵ ਪ੍ਰਜਾਪਤੀ ਦੀ ਅਗਵਾਈ ਵਿਚ ਪ੍ਰਰਾਚੀਨ ਸ਼ਿਵ ਮੰਦਰ ਬੋਹੜੀ ਮੰਦਰ ਰੋਡ ਦੀ ਖਸਤਾ ਹਾਲਤ, ਸੀਵਰੇਜ ਪ੍ਰਣਾਲੀ ਤੇ ਸੜਕਾਂ ਦੀ ਸਾਫ-ਸਫਾਈ, ਸਟਰੀਟ ਲਾਇਟਾਂ ਦਾ ਬੁਰਾ ਹਾਲ ਹੋਣ ਕਾਰਨ, ਸੜਕ ਦਾ ਨਿਰਮਾਣ ਉਸੇ ਹੀ ਲੈਵਲ ਤੇ ਕਰਾਉਣ ਦੀ ਮੰਗ ਨੂੰ ਲੈਕੇ ਕੁੰਭਕਰਨੀ ਸੁੱਤਾ ਪਏ ਪ੍ਰਸ਼ਾਸਨ ਨੂੰ ਜਗਾਉਣ ਲਈ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬਟਾਲਾ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ, ਜਿਸ ਵਿਚ ਵੱਖ-ਵੱਖ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਆਟੋ ਮੋਬਾਈਲ ਐਸੋਸੀਏਸ਼ਨ ਦੀ ਹਮਾਇਤ ਕੀਤੀ ਗਈ। ਇਸ ਦੌਰਾਨ ਪ੍ਰਜਾਪਤੀ ਸਮਾਜ ਦੇ ਪ੍ਰਧਾਨ ਓਮ ਪ੍ਰਕਾਸ਼, ਸ਼ੋ੍ਮਣੀ ਅਕਾਲੀ ਦਲ ਦੇ ਪੰਜਾਬ ਸਕੱਤਰ ਇੰਦਰ ਸੇਖੜੀ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਜੇ ਤ੍ਰੇਹਨ, ਸ਼ਿਵ ਸੈਨਾ ਸਮਾਜਵਾਦੀ ਦੀ ਸਮੁੱਚੀ ਟੀਮ ਰਜੀਵ ਮਹਾਜਨ ਸੰਗਠਨ ਮੰਤਰੀ ਪੰਜਾਬ, ਵਿਕਾਸ ਸ਼ਰਮਾ, ਵਿਜੇ ਮਾਝਾ ਜੋਨ, ਪ੍ਰਭਾਕਰ ਜ਼ਿਲ੍ਹਾ ਪ੍ਰਧਾਨ, ਕਮਲ ਵਰਮਾ ਉਤਰ ਭਾਰਤ ਰਾਸ਼ਟਰੀਆਂ ਪ੍ਰਧਾਨ, ਪੰਜਾਬ ਵਾਇਸ ਪ੍ਰਕਾਸ਼ ਹਰਪ੍ਰਰੀਤ ਗੋਲਡੀ, ਮਾਝਾ ਜ਼ੋਨ ਜਨਰਲ ਸਕੱਤਰ ਅਮਰੀਕ ਸਿੰਘ ਆਦਿ ਨੇ ਪ੍ਰਸ਼ਾਸਨ ਖ਼ਿਲਾਫ਼ ਪੰਜਾਬ ਸਰਕਾਰ ਦੀ ਨਿੰਦਾ ਕੀਤੀ। ਪ੍ਰਧਾਨ ਬਿੱਟੂ ਯਾਦਵ ਨੇ ਆਪਣੀ ਐਸੋਸੀਏਸ਼ਨ ਵੱਲੋਂ ਸਭ ਦਾ ਧੰਨਵਾਦ ਕੀਤਾ ਤੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਕੋਲੋਂ ਮੰਗ ਕੀਤੀ ਕਿ ਇਸ ਖਸਤਾ ਹਾਲਤ ਰੋਡ ਨੂੰ ਉਸੇ ਹੀ ਲੈਵਲ ਤੇ ਬਣਾਇਆ ਜਾਵੇ ਤੇ ਸੀਵਰੇਜ ਪ੍ਰਣਾਲੀ ਦੀ ਸਾਫ਼ ਸਫਾਈ, ਸਟਰੀਟ ਲਾਇਟਾਂ ਦਾ ਕੰਮ ਤੁਰੰਤ ਬਹਾਲ ਕਰਵਾਇਆ ਜਾਵੇ। ਜੇਕਰ ਮੰਤਰੀ ਬਾਜਵਾ ਨੇ ਐਸੋਸੀਏਸ਼ਨ ਨੂੰ ਆ ਰਹੀਆ ਮੁਸ਼ਕਲਾਂ ਦਾ ਹੱਲ ਨਾ ਕੀਤਾ ਤਾਂ ਐਸੋਸੀਏਸ਼ਨ ਸਾਰੀਆਂ ਰਾਜਨੀਤਿਕ ਪਾਰਟੀਆ ਤੇ ਸਮਾਜਿਕ ਜਥੇਬੰਦੀਆਂ ਦਾ ਸੰਯੋਗ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤੇ ਰਮੇਸ਼ ਚੰਦਰ ਤੇ੍ਹਨ, ਰਾਮ ਸਿੰਘ, ਗੁਰਸ਼ਰਨ ਸਿੰਘ, ਅਮਰਜੀਤ ਭੱਟੀ, ਰਕੇਸ਼ ਤੇ੍ਹਨ, ਬਲਵਿੰਦਰ ਸਿੰਘ, ਅਮਨ ਖੀਵਾ, ਨੀਰਜ ਕਾਂਸਰਾ, ਲਾਡਾ ਭੱਟੀ, ਮੋਨੂੰ ਭਾਟੀਆ, ਸੋਨੂੰ ਗੋਰਾਇਆ, ਸੁਮੀਰ ਹਾਂਡਾ, ਜਗਤ ਸਿੰਘ, ਨਵਨੀਤ ਬੱਗਾ, ਸੁਖਦੇਵ ਸਿੰਘ, ਕਿਰਪਾਲ ਸਿੰਘ, ਵਿਨੋਦ ਮਲਹੋਤਰਾ, ਪੰਕਜ ਕੁਮਾਰ, ਰਕੇਸ਼ ਪ੍ਰਧਾਨ, ਮਦਨ ਸਿੰਘ, ਰੋਸ਼ਨ ਲਾਲ, ਬਲਬੀਰ ਮਲਹੋਤਰਾ ਆਦਿ ਹਾਜ਼ਰ ਸਨ।