ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਨਿਰਮਾਣ ਕੀਤੇ ਜਾ ਰਹੇ ਗੁਰਦਾਸਪੁਰ ਡੇਰਾ ਬਾਬਾ ਨਾਨਕ ਰਮਦਾਸ ਹਾਈਵੇ 354 ਦੀ ਡਰੇਨ ਵਾਟਰ ਟੁੱਟਣ ਕਾਰਨ ਕਲਾਨੌਰ ਵਾਸੀਆਂ ਵੱਲੋਂ ਮੰਗਲਵਾਰ ਨੂੰ ਨਾਅਰੇਬਾਜ਼ੀ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਸੇਵਾ ਮੁਕਤ ਸਿੱਖਿਆ ਸ਼ਾਸਤਰੀ ਜਗਦੀਸ਼ ਸਿੰਘ, ਗੁਰਮੀਤ ਸਿੰਘ ਬਾਜਵਾ, ਅਮਰੀਕ ਸਿੰਘ, ਨਿਰਮਲ ਸਿੰਘ, ਪ੍ਰਦੀਪ ਸਿੰਘ, ਸਰਦਾਰ ਸਿੰਘ, ਸੁਖਨੰਦਨ ਸਿੰਘ ਆਦਿ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਨਿਰਮਾਣ ਕੀਤੇ ਜਾ ਰਹੇ ਨੈਸ਼ਨਲ ਹਾਈਵੇ 354 ਦੀ ਡਰੇਨ ਵਾਟਰ ਕਲਾਨੌਰ ਵਿੱਚ ਪਿਛਲੇ ਦਿਨੀਂ ਨਿਰਮਾਣ ਕੀਤੀ ਗਈ ਸੀ ਪਰ ਕੁਝ ਦਿਨਾਂ ਬਾਅਦ ਇਸ ਡਰੇਨ ਵਾਟਰ ਤੋਂ ਵਾਹਨ ਗੁਜਰਨ ਕਾਰਨ ਡਰੇਨ ਵਾਟਰ ਚਕਨਾ ਚੂਰ ਹੋ ਗਈ।

ਉਨ੍ਹਾਂ ਕਿਹਾ ਕਿ ਡਰੇਨ ਵਾਟਰ ਟੁੱਟਣ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਹੈ। ਇਸ ਮੌਕੇ ਤੇ ਉਕਤ ਕਲਾਨੌਰ ਵਾਸੀਆਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਅਤੇ ਸੰਬੰਧਤ ਠੇਕੇਦਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਇਆਂ ਮੰਗ ਕੀਤੀ ਕਿ ਡਰੇਨ ਵਾਟਰ ਤੇ ਵਰਤੇ ਜਾ ਰਹੇ ਮਟੀਰੀਅਲ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੱਡਾ ਹਾਦਸਾ ਨਾ ਵਾਪਰ ਸਕੇ।