ਪਵਨ ਤੇ੍ਹਨ, ਬਟਾਲਾ : ਜੰਗਲਾਤ ਵਰਕਰਜ਼ ਯੂਨੀਅਨ ਰੇਂਜ ਅਲੀਵਾਲ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ, ਬਲਜੀਤ ਸਿੰਘ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ ਦੀ ਅਗਵਾਈ ਵਿਚ ਰੇਂਜ ਅਫਸਰ ਅਲੀਵਾਲ ਦੇ ਵਾਰ-ਵਾਰ ਮੀਟਿੰਗਾਂ ਵਿਚ ਮੰਨ ਕੇ ਵੀ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ। ਆਗੂਆਂ ਮੰਗ ਕੀਤੀ ਕਿ ਵਰਕਰਾਂ ਦੀਆਂ ਮੌਜੂਦਾ ਤੇ ਰਹਿੰਦੀਆਂ ਪੇਮੈਂਟਾਂ ਤੁਰੰਤ ਕੀਤੀਆਂ ਜਾਣ, ਸਾਰੀਆਂ ਨਰਸਰੀਆਂ ਵਿਚ ਨਵਾਂ ਕੰਮ ਸ਼ੁਰੂ ਕਰਾਇਆ ਜਾਵੇ, ਮਨਰੇਗਾ ਦੀ ਨਰਸਰੀ, ਸਰਕਾਰੀ ਨਰਸਰੀ ਨਾਲੋਂ 2 ਕਿਲੋਮੀਟਰ ਦੂਰ ਬਣਾਈ ਜਾਵੇ, ਮਸਟਰੋਲਾਂ ਰਾਹੀ ਸਾਰੇ ਕੰਮ ਕਰਾਏ ਜਾਣ, ਮਸਟਰੋਲ ਸੂਚੀ ਪਾਰਦਰਸ਼ੀ ਢੰਗ ਨਾਲ ਤਿਆਰ ਕਰ ਕੇ ਉਸ ਦੀ ਕਾਪੀ ਜਥੇਬੰਦੀ ਨੂੰ ਦਿੱਤੀ ਜਾਵੇ। ਕੰਮ ਕਰਨ ਵਾਲੇ ਅੌਜਾਰਾਂ ਦਾ ਪ੍ਰਬੰਧ ਕੀਤਾ ਜਾਵੇ, ਵਰਕਰਾਂ ਨੂੰ ਬੂਟ ਦਿੱਤੇ ਜਾਣ, ਪੇਮੈਂਟ ਚੈਕ ਰਾਹੀ ਕੀਤੀ ਜਾਵੇ, ਨਵੇਂ ਅਤੇ ਪੁਰਾਣੇ ਕੰਮਾਂ, ਮਸਟਰੋਲਾਂ, ਬਿੱਲਾਂ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀ ਪਾਉਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਸ ਮੌਕੇ ਲਖਬੀਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਪ੍ਰਰੇਮ ਸਿੰਘ ਖਹਿਰਾ, ਰਤਨ ਸਿੰਘ, ਚਰਨ ਸਿੰਘ, ਰੂਪ ਬਸੰਤ, ਤਰਸੇਮ ਲਾਲ, ਚੇਅਰਮੈਨ, ਕਮਲਾ, ਮਨਜੀਤ ਕੌਰ, ਜੱਸੀ ਤੇ ਪਸਸਫ ਆਗੂ ਕੁਲਦੀਪ ਸਿੰਘ ਹੰਸਪਾਲ ਅਤੇ ਗੁਰਪ੍ਰਰੀਤ ਸਿੰਘ ਰੰਗੀਲਪੁਰ ਹਾਜ਼ਰ ਸਨ।