ਪਵਨ ਤੇ੍ਹਨ, ਬਟਾਲਾ : ਆਲ ਇੰਡੀਆ ਸੈਂਟਰ ਕੌਸ਼ਿਲ ਆਫ ਟਰੇਡ ਯੂਨੀਅਨ ਮਨਰੇਗਾ ਵਰਕਰਜ਼ ਯੂਨੀਅਨ (ਏਕਟੂ) ਨੇ ਰੋਸ ਮਹਜਾਰਾ ਪਿੰਡ ਹਸਨਪੁਰਾ ਖੁਰਦ ਵਿਖੇ ਹਰਜੀਤ ਕੌਰ ਤੇ ਲਖਵਿੰਦਰ ਕੌਰ ਮੰਗਾ ਜਫਰਵਾਲ ਦੀ ਅਗਵਾਈ ਵਿਚ ਕੀਤਾ। ਜਿਸ ਵਿਚ ਮਾਝਾ ਜ਼ੋਨ ਏਕਟੂ ਦੇ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਬੋਲਦਿਆਂ ਕਿਹਾ ਕਿ ਪਿੰਡ ਹਸਨਪੁਰਾ ਖੁਰਦ ਵਿਖੇ ਮਨਰੇਗਾ ਵਰਕਰ ਅਨੇਕਾਂ ਵਾਰ ਸੌ ਦਿਨਾ ਕੰਮ ਦੀ ਮੰਗ ਕਰ ਚੁਕੇ ਹਨ ਤੇ ਧਰਨੇ ਵੀ ਬੀਡੀਪੀਓ ਦਫਤਰ ਵਿਖੇ ਲਾ ਚੁਕੇ ਹਨ ਅਤੇ ਬੀਡੀਪੀਓ ਸਾਹਿਬ ਫੌਰੀ ਮਨਰੇਗਾ ਕੰਮ ਦੇਣ ਲਈ ਆਖਦੇ ਸਨ ਤੇ ਇਸੇ ਤਰ੍ਹਾ ਦਰਜਨਾ ਪਿੰਡਾ ਵਿਚ ਕੰਮ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਠ ਨੌ ਮਹੀਨੇ ਵਿਚ ਇਕ ਦਿਨ ਦਾ ਕੰਮ ਕਿਸੇ ਵਰਕਰ ਨੂੰ ਨਹੀਂ ਦਿੱਤਾ। ਜਦੋਂਕਿ ਸੌ ਦਿਨ ਦਾ ਕੰਮ ਸਾਲ ਵਿਚ ਦੇਣਾ ਮਨਰੇਗਾ ਵਰਕਰ ਨੂੰ ਕਾਨੂੰਨ ਹੈ। ਪਿੰਡਾ ਵਿਚ ਵਰਕਰਾ ਨੂੰ ਜਾਬ ਕਾਰਡ ਵੀ ਨਹੀਂ ਦਿੱਤੇ ਤੇ ਇਸੇ ਤਰ੍ਹਾ ਬਲਾਕ ਅਧਿਕਾਰੀ ਮਨਰੇਗਾ ਮੁਲਾਜਮ ਪਿੰਡਾਂ ਦੀਆਂ ਪੰਚਾਇਤਾ ਨਾਲ ਰਾਲਕੇ ਲੱਖਾ ਰੁਪਿਆ ਦਾ ਭਿ੍ਸ਼ਟਚਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਪਿੰਡਾ ਵਿੱਚ ਮਨਰੇਗਾ ਬਲਾਕ ਅਫਸਰ ਨੂੰ ਵੀ ਦੱਸਿਆ ਪਰ ਕੋਈ ਕਰਵਾਈ ਨਹੀਂ ਕੀਤੀ ਗਈ। ਕਾਮਰੇਡ ਮਨਜੀਤ ਰਾਜ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ 23 ਸਤੰਬਰ ਨੂੰ ਬਟਾਲਾ ਬੀਡੀਪੀਓ ਦਫਤਰ ਦਾ ਿਘਰਾਓ ਕੀਤਾ ਜਾਵੇਗਾ।