ਆਕਾਸ਼, ਗੁਰਦਾਸਪੁਰ

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਕਮੇਟੀ ਵੱਲੋ ਲਏ ਗਏ ਫੈਸਲੇ ਅਨੂਸਾਰ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਵਿਭਾਗੀ ਮਨਿਸਟੀਰੀਅਲ ਕਰਮਚਾਰੀਆਂ ਵੱਲੋ ਮੰਗਾਂ ਨਾ ਮੰਨੇ ਜਾਣ ਦੇ ਰੋਸ ਵੱਜੋ ਬਜਾਰਾਂ ਵਿੱਚ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੀਤਾ ਗਿਆ । ਜਿਸ ਦੀ ਅਗਵਾਈ ਨੂੰ ਵੱਖ੍ਰਵੱਖ ਵਿਭਾਗਾ ਦੇ ਅਹੁੱਦੇਦਾਰ/ਸਾਥੀਆਂ ਨਾਲ ਰਘਬੀਰ ਸਿੰਘ ਬਡਵਾਲ, ਸੂਬਾ ਚੇਅਰਮੈਨ ,ਬਲਜਿੰਦਰ ਸਿੰਘ ਸੈਣੀ, ਜਿਲ੍ਹਾ ਚੇਅਰਮੈਨ, ਸਰਬਜੀਤ ਸਿੰਘ ਡਿਗਰਾ, ਸੀ.ਮੀਤ ਪ੍ਧਾਨ ਅਤੇ ਸਾਵਨ ਸਿੰਘ, ਜਿਲ੍ਹਾ ਵਿੱਤ ਸਕੱਤਰ ਵੱਲੋ ਸਾਂਝੇ ਤੌਰ ਕੀਤੀ ਗਈ। ਰੈਲੀ ਦੋਰਾਨ ਵੱਖ-ਵੱਖ ਬੁਲਾਰਿਆਂ ਵੱਲੋ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋ ਕਰਮਚਾਰੀਆਂ ਦੀਆਂ ਮੰਗਾ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ । ਸਰਕਾਰ ਵੱਲੋ 6 ਪ੍ਤੀਸ਼ਤ ਦਿੱਤੀ ਗਈ ਡੀਏ ਦੀ ਕਿਸ਼ਤ ਨੂੰ ਮੁਢੋ ਹੀ ਨਕਾਰਿਆ ਗਿਆ, ਕਿਉਕਿ ਹੁੱਣ ਤੱਕ 1 ਜਨਵਰੀ 2017 ਤੋ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਡਿਊ ਹਨ ਅਤੇ 23 ਮਹੀਨੇ ਦਾ ਬਕਾਇਆ ਵੀ ਡਿਊ ਹੈ ਛੇਵਾਂ ਪੇਅ ਕਮਿਸ਼ਨ ਅਜੇ ਤੱਕ ਲਾਗੂ ਨਾ ਹੋਣ ਕਾਰਨ ਅੰਤਰਿਮ ਰਲੀਫ 20 ਪ੍ਤੀਸ਼ਤ ਦੇਣੀ ਬਣਦੀ ਹੈ। 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਅਜੇ ਤੱਕ ਲਾਗੂ ਨਹੀ ਕੀਤੀ ਗਈ ਜਿਸ ਕਾਰਨ ਨਵੇ ਕਰਮਚਾਰੀਆਂ ਵਿੱਚ ਆਪਣੇ ਭਵਿਖ ਨੂੰ ਲੈਕੇ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਨਵੇਂ ਭਰਤੀ ਕੀਤੇ ਜਾ ਰਹੇ ਕਰਮਚਾਰੀਆਂ ਤੇ ਤਿੰਨ ਸਾਲ ਉਕਾ ਪੁਕਾ ਤਨਖਾਹ ਦੇਣ ਦੀ ਸ਼ਰਤ ਖਤਮ ਕੀਤੀ ਜਾਵੇ। ਇਸ ਤੋਂ ਇਲਾਵਾ 200 ਰੁਪਏ ਲਗਾਇਆ ਗਿਆ ਜਜੀਆ ਟੈਕਸ ਬੰਦ ਕੀਤਾ ਜਾਵੇ । ਉਹਨਾ ਵੱਲੋ ਪਟਿਆਲੇ ਵਿਖੇ ਧਰਨਾ ਦੇ ਰਹੇ ਅਧਿਆਪਕਾਂ ਉਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾ ਵਿਚ ਨਿਖੇਧੀ ਕੀਤੀ ਗਈ । ਉਕਤ ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਸਰਕਾਰ ਵੱਲੋ ਮੰਗਾ ਲਾਗੂ ਨਹੀ ਕੀਤੀਆਂ ਗਈਆਂ ਤਾ 13 ਫਰਵਰੀ 201 ਤੋ 15 ਫਰਵਰੀ 2019 ਤੱਕ ਸਾਰੇ ਦਫਤਰਾ ਵਿੱਚ ਕਲਮ ਛੋੜ ਹੜਤਾਲ ਕੀਤੀ ਜਾਵੇਗੀ ਅਤੇ ਇਸ ਤੋ ਬਾਅਦ ਅਗਲੇ ਐਕਸ਼ਨ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਅੱਜ ਦੀ ਇਸ ਰੋਸ ਮਾਰਚ ਵਿੱਚ ਉਪਰੋਕਤ ਤੋ ਇਲਾਵਾ ਪ੍ਗਟ ਸਿੰਘ, ਸਿਵਲ ਸਪਲਾਈ ਦਫਤਰ, ਰਵਿੰਦਰ ਕੁਮਾਰ, ਪੀਡਬਲਯੂਡੀ ਦਫਤਰ, ਪੂਨੀਤ ਸਾਗਰ ਜਿਲ੍ਹਾ ਪ੍ਧਾਨ, ਸੀਪੀਐੱਫ ਯੂਨੀਅਨ, ਅਰਵਿੰਦ ਕੁਮਾਰ, ਵਾਟਰ ਸਪਲਾਈ ਦਫਤਰ, ਕਮਲਜੀਤ ਸਿੰਘ, ਬਲਜੇਸ਼ ਕਮਲ, ਹਰਵਿੰਦਰ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਬੱਬਰ, ਸਿੰਚਾਈ ਵਿਭਾਗ ਸ਼ਤੀਸ਼ਪਾਲ ਸੈਣੀ, ਹੈਲਥ, ਦਲਜਿੰਦਰ ਕੋਰ ਘੁਮੰਣ ਅਤੇ ਗੁਦਿੱਤ ਸਿੰਘ, ਸਿਖਿਆ ਵਿਭਾਗ, ਦਲਬੀਰ ਭੋਗਲ ਕੋਪਰੇਟਿਵ ਸੋਸਾਇਟੀ, ਜਸਪ੍ਰੀਤ ਸਿੰਘ, ਪਸ਼ੂਪਾਲਣ ਵਿਭਾਗ ਨੇ ਆਪਣਿਆਂ ਸਾਥੀਆਂ ਸਮੇਤ ਸ਼ਿਰਕਤ ਕੀਤੀ ।