ਨੀਟਾ ਮਾਹਲ, ਕਾਦੀਆਂ : ਸਮੇਂ ਸਿਰ ਹਾਜ਼ਰ ਨਾ ਹੋਣ 'ਤੇ ਪੈਰੋਲ 'ਤੇ ਆਏ ਕੈਦੀ ਨੂੰ ਕਾਦੀਆਂ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਇਸ ਬਾਰੇ ਥਾਣਾ ਕਾਦੀਆਂ ਦੇ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਆਤਮਾ ਸਿੰਘ ਵਾਸੀ ਡੱਲਾ ਕਲਾਂ ਜੋ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ, ਨੂੰ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਨੇ ਪਿਛਲੇ ਸਾਲ 28 ਅਪ੍ਰੈਲ ਤੋਂ 9 ਜੂਨ ਤਾਈਂ ਪੈਰੋਲ 'ਤੇ ਰਿਹਾਅ ਕੀਤਾ ਸੀ।

ਫੇਰ ਕੋਰੋਨਾ ਦੇ ਮੱਦੇਨਜ਼ਰ ਕੈਦੀ ਦੀ ਪੈਰੋਲ ਵਿਚ 2021 ਦੀ 18 ਅਪ੍ਰੈਲ ਤਕ ਦਾ ਵਾਧਾ ਕੀਤਾ ਗਿਆ ਪਰ ਉਹ ਪੈਰੋਲ ਕੱਟ ਕੇ ਜੇਲ੍ਹ ਵਿਚ ਹਾਜ਼ਰ ਨਹੀਂ ਹੋਇਆ। ਇਸ ਪਿੱਛੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੈਂਟ ਨੇ ਪੱਤਰ ਜਾਰੀ ਕੀਤਾ ਸੀ। ਥਾਣਾ ਕਾਦੀਆਂ ਦੀ ਪੁਲਿਸ ਨੇ ਉਮਰ ਕੈਦੀ ਨੂੰ ਗਿ੍ਫਤਾਰ ਕਰ ਕੇ ਕੇਸ ਦਰਜ ਕਰ ਦਿੱਤਾ ਹੈ।