ਪੱਤਰ ਪੇ੍ਰਰਕ, ਕਾਹਨੂੰਵਾਨ : ਜੁਆਇੰਟ ਫੋਰਮ ਤੇ ਮੁਲਾਜ਼ਮ ਏਕਤਾ ਮੰਚ ਦੇ ਸੱਦੇ 'ਤੇ ਲਗਾਤਾਰ ਚੱਲ ਰਹੇ ਸੰਘਰਸ਼ 'ਚ ਸਬ ਡਵੀਜ਼ਨ ਤਿੱਬੜ ਦੇ ਸਮੂਹ ਮੁਲਾਜ਼ਮਾਂ ਨੇ ਅੱਜ 11ਵੇਂ ਦਿਨ ਦੀ ਹੋ ਰਹੀ ਗੇਟ ਰੈਲੀ 'ਚ ਹਿੱਸਾ ਲਿਆ। ਜੁਆਇੰਟ ਫੋਰਮ ਅਤੇ ਮੁਲਾਜ਼ਮ ਏਕਤਾ ਮੰਚ ਦੀ ਆਉਣ ਵਾਲੇ ਦਿਨਾਂ 'ਚ ਹੋ ਰਹੀ ਏਕਤਾ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਆਉਣ ਵਾਲੇ ਤਿੱਖੇ ਸੰਘਰਸ਼ਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਲਿਆ। ਅੱਜ ਦੇ ਧਰਨੇ ਨੂੰ ਸੁਖਦੇਵ ਸਿੰਘ ਖੁੰਡਾ, ਮਨਜੋਤ ਸਿੰਘ , ਮਨਿੰਦਰ ਕੁਮਾਰ, ਅਮਰੀਕ ਸਿੰਘ, ਖਜਾਨ ਸਿੰਘ, ਹਰੀ ਰਾਮ ਲੂਨਾ ਅਤੇ ਸੁਮਨ ਕੁਮਾਰੀ ਨੇ ਸੰਬੋਧਨ ਕੀਤਾ। ਪਾਵਰਕਾਮ ਮੈਨੇਜਮੈਟ ਨੂੰ ਮੁਲਾਜ਼ਮਾਂ ਦਾ ਪੇਅ ਬੈਂਡ ਲਾਗੂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਛਪਾਲ ਸਿੰਘ, ਸੁਸ਼ੀਲ ਕੁਮਾਰ, ਸੁਮਨ ਕੁਮਾਰੀ, ਗੁਰਵਿੰਦਰ ਕੌਰ, ਓਮ ਪ੍ਰਕਾਸ਼, ਬਚਿੱਤਰ ਸਿੰਘ ਅਲਾਵਲਪੁਰ, ਗੁਰਮੇਜ ਸਿੰਘ ਸਿਧਵਾਂ ,ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਭੁੰਬਲੀ, ਗੁਰਨਾਮ ਸਿੰਘ ਆਦਿ ਬਿਜਲੀ ਮੁਲਾਜ਼ਮ ਹਾਜ਼ਰ ਸਨ।