ਜਗੀਰ ਮੰਡ/ਰਣਜੀਤ ਬਾਵਾ, ਘੁਮਾਣ

ਅੱਜ ਘੁਮਾਣ ਸਬ ਡਵੀਜਨ ਵਿਖ 8 ਤੇ 9 ਜਨਵਰੀ ਦੀ ਦੇਸ਼ ਵਿਆਪੀ ਹੜਤਾਲ ਕੇਂਦਰੀ ਜਥੇਬੰਦੀਆਂ ਦੇ ਸੱਦੇ ਤੇ ਸਾਥੀ ਸੁਰਿੰਦਰ ਸਿੰਘ ਦੀ ਪ੫ਧਾਨਗੀ ਹੇਠ ਕੀਤੀ ਗਈ। ਇਸ ਮੌਕੇ ਫੈਡਰੇਸ਼ਨ ਏਕਟ ਦੇ ਸਰਕਲ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਕੇਂਦਰ ਸਰਕਾਰ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਨਵੀਂ ਪੈਨਸ਼ਨ ਸਕੀਮ ਨਾਲ ਕਰਮਚਾਰੀਆਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਜਿਸ ਦੇ ਚਲਦਿਆਂ ਮੁਲਾਜ਼ਮਾਂ ਦਾ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੇ ਨਵਾ ਬਿਜਲੀ ਐਕਟ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨਾਲ ਬਿਜਲੀ ਹੋਰ ਵੀ ਮਹਿੰਗੀ ਹੋਵੇਗੀ ਜਿਸ ਨਾਲ ਬਿਜਲੀ ਗਰੀਬ ਆਦਮੀ ਦੀ ਪਹੁੰਚ 'ਚੋਂ ਬਾਹਰ ਹੋ ਜਾਵੇਗੀ। ਇਸ ਮੌਕੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਸਖ਼ਤ ਅਲੋਚਨਾ ਕਰਦਿਆ ਯੂਨੀਅਨ ਆਗੁੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਡੀਏ ਦੀਆਂ ਚਾਰ ਕਿਸ਼ਤਾਂ ਰੋਕੀਆਂ ਗਈਆਂ ਹਨ। ਪੇ ਕਮਿਸ਼ਨ ਦੀ ਰਿਪੋਰਟ ਵੀ ਲਗਾਤਾਰ ਲਮਕਾਈ ਜਾ ਰਹੀ ਹੈ। ਹਰ ਵਰਗ ਦਾ ਮੁਲਾਜ਼ਮ ਸਰਕਾਰ ਤੋਂ ਤੰਗ ਬੈਠਾ ਹੈ। ਸਰਕਾਰ ਵੱਲੋਂ ਮੁਲਾਜ਼ਮ ਮੰਗ ਮੰਨਣਾ ਤਾਂ ਇਕ ਪਾਸੇ ਰਹੀਆ ਸਗੋਂ ਸਰਕਾਰ ਵੱਲੋਂ 200 ਰੁਪਏ ਜਜੀਆ ਟੈਕਸ ਲਾ ਕੇ ਮੁਲਾਜ਼ਮਾਂ ਦਾ ਕਚੂਮਰ ਕੱਿਢਆ ਜਾ ਰਿਹਾ ਹੈ। ਇਸ ਮੌਕੇ ਸਰਵਨ ਸਿੰਘ ਬਾਬਾ, ਜਗਜੀਤ ਸਿੰਘ,। ਪਰਮਜੀਤ ਸਿੰਘ, ਕੁਲਦੀਪ ਸਿੰਘ ਬਾਬਾ, ਸੇਵਾ ਸਿੰਘ, ਜਸਬੀਰ ਸਿੰਘ ਮੰਡ, ਕੁਲਦੀਪ ਸਿੰਘ, ਧਰਮ ਸਿੰਘ, ਜਤਿੰਦਰ ਸਿੰਘ, ਸਰਬਜੀਤ ਸਿੰਘ, ਸਤਵੰਤ ਸਿੰਘ, ਜਸਵੰਤ ਸਿੰਘ, ਬਲਜੀਤ ਸਿੰਘ ਹਾਜ਼ਰ ਸਨ।