ਪੱਤਰ ਪੇ੍ਰਰਕ, ਬਹਿਰਾਮਪੁਰ : ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਮੁਤਾਬਕ ਅੱਜ ਬਹਿਰਾਮਪੁਰ ਦਫ਼ਤਰ ਦੇ ਸਮੂਹ ਬਿਜਲੀ ਕਾਮਿਆਂ ਵੱਲੋਂ 66 ਕੇ ਵੀ ਬਾਹਮਣੀ ਵਿਖੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਪ੍ਰਦਰਸ਼ਨ ਸਾਥੀ ਨਰਵੀਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਆਗੂ ਸਾਥੀ ਬਲਵਿੰਦਰ ਉਦੀਪੁਰ ਜੁਆਇਟ ਫੋਰਮ ਦੇ ਆਗੂ ਸਾਥੀ ਸੰਜੀਵ ਸੈਣੀ ਨੇ ਦਸਿਆ ਕਿ ਬਿਜਲੀ ਕਾਮਿਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਪੇ-ਬੈਂਡ 'ਚ ਵਾਧਾ ਅਤੋ ਹੋਰ ਮੰਗਾਂ ਦੀ ਪ੍ਰਰਾਪਤੀ ਤੱਕ ਸਮੂਹਿਕ ਛੁੱਟੀ ਰਹਿਣ ਦਾ ਫੈਸਲਾ ਕੀਤਾ ਹੈ ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਜਾਣ ਬੁੱਝ ਕੇ ਮੁਲਾਜ਼ਮਾ ਦੀਆਂ ਮੰਗਾਂ ਨੂੰ ਉਲਝਾ ਰਹੀ ਹੈ।ਮੁਲਾਜ਼ਮ ਆਗੂਆਂ ਨੇ ਪਾਵਰਕਾਮ ਦੀਆ ਮੈਨੇਜਮੈਂਟ ਨੁੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੇ ਬੈਂਡ 'ਚ ਵਾਧਾ ਦੰਸਬਰ 2011 ਤੋ ਕਰਨ ਦਾ ਪੱਤਰ ਜਾਰੀ ਨਾ ਕੀਤਾ ਮੰਨੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਐੱਮਐੱਲਏ ਰਾਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ ਤੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਜਾਰੀ ਰਹਿਣਗੇ। ਇਸ ਮੌਕੇ ਸਾਥੀ ਸਤੀਸ਼ ਸੈਣੀ, ਸਾਥੀ ਅਸ਼ਵਨੀ ਕੁਮਾਰ, ਸਾਥੀ ਜੋਗਿੰਦਰ ਪਾਲ, ਸਾਥੀ ਸੰਜੀਵ ਸ਼ਰਮਾ ਆਦਿ ਹਾਜ਼ਰ ਸਨ।